ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟਰ 'ਤੇ ਆਉਣ ਤੋਂ ਇਕ ਮਹੀਨੇ ਬਾਅਦ ਮੰਗਲਵਾਰ ਨੂੰ ਆਪਣਾ ਪਹਿਲਾ ਟਵੀਟ ਕੀਤਾ। ਉਨ੍ਹਾਂ ਨੇ ਇਸ 'ਚ ਸਾਬਰਮਤੀ ਆਸ਼ਰਮ ਦਾ ਜ਼ਿਕਰ ਕੀਤਾ ਤੇ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਿੰਸਾ ਹਮੇਸ਼ਾ ਬੁਰੀ ਹੁੰਦੀ ਹੈ। ਅਹਿਮਦਾਬਾਦ 'ਚ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ 'ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਨੇ ਇਹ ਟਵੀਟ ਕੀਤਾ। ਉਨ੍ਹਾਂ ਕਿਹਾ, 'ਸਾਬਰਮਤੀ ਦੀ ਸਾਦਗੀ 'ਚ ਸੱਚ ਜਿੰਦਾ ਹੈ।' ਪ੍ਰਿਅੰਕਾ ਨੇ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦੇ ਹੋਏ ਕਿਹਾ ਜੇਕਰ ਹਿੰਸਾ ਦੇ ਇਰਾਦੇ ਨਾਲ ਕੁਝ ਚੰਗਾ ਦਿਖਦਾ ਹੈ ਤਾਂ ਉਹ ਅਸਥਾਈ ਹੁੰਦਾ ਹੈ, ਜਦਕਿ ਹਿੰਸਾ 'ਚ ਬੁਰਾਈ ਹਮੇਸ਼ਾ ਲਈ ਹੁੰਦੀ ਹੈ।
ਭਾਰਤ ਬੋਇੰਗ 737 ਮੈਕਸ 8 ਦੇ ਇਸਤੇਮਾਲ 'ਤੇ ਲਗਾ ਸਕਦਾ ਹੈ ਰੋਕ : ਡੀ.ਜੀ.ਸੀ.ਏ
NEXT STORY