ਨਵੀਂ ਦਿੱਲੀ— ਸ਼ਹਿਦ ਦੀ ਵਧਦੀ ਮੰਗ ਨਾਲ ਸ਼ਹਿਰ ਵਿਚ ਮੁਹੱਈਆ ਮਿਲਾਵਟੀ ਸ਼ਹਿਦ ਦੀ ਸਮੱਸਿਆ ਤੋਂ ਬਚਣ ਲਈ ਵਿਗਿਆਨੀ ਇਕ ਕੀੜਾ ਵਿਕਸਿਤ ਕਰ ਰਹੇ ਹਨ, ਜਿਸਦੀ ਮਦਦ ਨਾਲ ਸ਼ਹਿਦ ਦੀ ਸ਼ੁੱਧਤਾ ਨੂੰ ਮਾਪਿਆ ਜਾ ਸਕੇਗਾ। ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜਸਭਾ ਵਿਚ ਪ੍ਰਸ਼ਨਕਾਲ ਦੌਰਾਨ ਮਿਲਾਵਟੀ ਸ਼ਹਿਦ ਦੀ ਸਮੱਸਿਆ ਅਤੇ ਸ਼ਹਿਦ ਦੀ ਮਾਰਕੀਟਿੰਗ ਦੀਆਂ ਸਹੂਲਤਾਂ ਉੱਨਤ ਕਰਨ ਸਬੰਧੀ ਪੂਰਕ ਪ੍ਰਸ਼ਨ ਦੇ ਜ਼ੁਬਾਨੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਬਾਜ਼ਾਰ ਵਿਚ ਮਿਲਾਵਟੀ ਸ਼ਹਿਦ ਦੀ ਭਾਰੀ ਮਾਤਰਾ ਵਿਚ ਹੋ ਰਹੀ ਵਿਕਰੀ ਨੂੰ ਰੋਕਣ ਦੇ ਤ੍ਰਿਣਮੂਲ ਕਾਂਗਰਸ ਦੇ ਮਨੀਸ਼ਾ ਗੁਪਤਾ ਦੇ ਸਵਾਲ ਦੇ ਜਵਾਬ ਵਿਚ ਸਿੰਘ ਨੇ ਕਿਹਾ ਕਿ ਸਾਡੇ ਵਿਗਿਆਨੀ ਇਕ ਕੀੜਾ ਵਿਕਸਿਤ ਕਰਨ ਵਿਚ ਲੱਗੇ ਹਨ, ਜਿਸ 'ਚ ਸ਼ਹਿਦ ਦੀ ਗੁਣਵੱਤਾ ਦੀ ਜਾਂਚ ਹੋ ਸਕੇ। ਸਿੰਘ ਨੇ ਕਿਹਾ ਕਿ ਮਧੂਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਦੇ ਉਤਸ਼ਾਹ ਲਈ ਗਠਿਤ ਕੌਮੀ ਬੋਰਡ (ਐੱਨ. ਬੀ. ਬੀ.) ਅਤੇ ਕੌਮੀ ਬਾਗਵਾਨੀ ਬੋਰਡ, ਖਾਦੀ ਗ੍ਰਾਮ ਉਦਯੋਗ ਬੋਰਡ ਵੱਲੋਂ ਸ਼ਹਿਦ ਉਤਪਾਦਕਾਂ ਨੂੰ ਟ੍ਰੇਨਿੰਗ ਅਤੇ ਹੋਰ ਕਿਸਮ ਦੀ ਮਦਦ ਦਿੱਤੀ ਜਾ ਰਹੀ ਹੈ।
ਮੁੰਬਈ : ਦਾਦਰ ਸਟੇਸ਼ਨ 'ਤੇ ਟਰੇਨ ਨੂੰ ਲੱਗੀ ਅੱਗ
NEXT STORY