ਨਵੀਂ ਦਿੱਲੀ— ਬਿਹਾਰ ਦੀ ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਅੱਜ ਰੇਲਵੇ ਹੋਟਲ ਵੰਡਣ ਭ੍ਰਿਸ਼ਟਾਚਾਰ ਮਾਮਲੇ ਦੀ ਪੀ.ਐਮ.ਐਲ.ਏ ਜਾਂਚ ਦੇ ਸਿਲਸਿਲੇ 'ਚ ਚੌਥੀ ਵਾਰ ਈ.ਡੀ ਦੇ ਸਾਹਮਣੇ ਪੁੱਛਗਿਛ ਲਈ ਪੇਸ਼ ਨਹੀਂ ਹੋਈ। ਇਹ ਸਪਸ਼ਟ ਨਹੀਂ ਹੈ ਕਿ ਰਾਜ ਮੁਖੀ ਅਤੇ ਸਾਬਕਾ ਰੇਲਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੇ ਆਪਣੀ ਗੈਰ-ਮੌਜੂਦਗੀ ਦਾ ਕੋਈ ਕਾਰਨ ਦਿੱਤਾ ਹੈ ਜਾਂ ਨਹੀਂ ਅਤੇ ਈ.ਡੀ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾਵੇਗੀ। ਇਹ ਚੌਥੀ ਵਾਰ ਹੈ ਜਦੋਂ ਰਾਬੜੀ ਨੇ ਈ.ਡੀ ਸੰਮਨ ਨੂੰ ਨਜ਼ਰਅੰਦਾਜ਼ ਕੀਤਾ ਹੈ। ਏਜੰਸੀ ਧਨ ਸ਼ੋਧਨ ਰੋਕਥਾਮ ਕਾਨੂੰਨ ਤਹਿਤ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਮੈਬਰਾਂ ਅਤੇ ਹੋਰ ਦੇ ਖਿਲਾਫ ਜਾਂਚ ਕਰ ਰਹੀ ਹੈ।
ਬਿਹਾਰ ਦੇ ਸਾਬਕਾ ਉਪ-ਮੁੱਖਮੰਤਰੀ ਅਤੇ ਰਾਬੜੀ ਦੇ ਬੇਟੇ ਤੇਜਸਵੀ ਯਾਦਵ ਤੋਂ ਈ.ਡੀ ਨੇ ਇਸ ਮਾਮਲੇ 'ਚ ਪਿਛਲੇ ਹਫਤੇ ਕਰੀਬ 9 ਘੰਟਿਆਂ ਤੱਕ ਪੁੱਛਗਿਛ ਕੀਤੀ ਸੀ। ਉਨ੍ਹਾਂ ਨੇ 12 ਅਕਤੂਬਰ ਨੂੰ ਵੀ ਪੁੱਛਗਿਛ ਲਈ ਤਲਬ ਕੀਤਾ ਗਿਆ ਪਰ ਉਹ ਨਹੀਂ ਆਏ। ਜੁਲਾਈ 'ਚ ਸੀ.ਬੀ.ਆਈ ਨੇ ਸ਼ਿਕਾਇਤ ਦਰਜ ਕਰਕੇ ਲਾਲੂ ਪ੍ਰਸਾਦ ਅਤੇ ਹੋਰ ਦੀ ਸੰਪਤੀਆਂ 'ਤੇ ਛਾਪੇਮਾਰੀ ਕੀਤੀ ਸੀ। ਸੀ.ਬੀ.ਆਈ ਦੀ ਸ਼ਿਕਾਇਤ 'ਚ ਦੋਸ਼ ਲੱਗਾ ਕਿ ਲਾਲੂ ਨੇ ਰੇਲ ਮੰਤਰੀ ਰਹਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਪ੍ਰੇਮ ਚੰਦ ਗੁਪਤਾ ਦੀ ਪਤਨੀ ਸਰਲਾ ਗੁਪਤਾ ਦੀ ਮਾਲਿਕਾਨਾ ਬੇਨਾਮੀ ਸੰਪਤੀ ਦੇ ਜ਼ਰੀਏ ਪਟਨਾ 'ਚ ਪਲਾਟ ਦੇ ਰੂਪ 'ਚ ਰਿਸ਼ਵਤ ਲੈ ਕੇ ਦੋ ਆਈ.ਆਰ.ਸੀ.ਟੀ.ਸੀ ਹੋਟਲਾਂ ਦੀ ਦੇਖਭਾਲ ਇਕ ਕੰਪਨੀ ਨੂੰ ਸੌਂਪੀ ਸੀ।
ਈ.ਡੀ ਨੇ ਸੀ.ਬੀ.ਆਈ ਸ਼ਿਕਾਇਤ ਦੇ ਆਧਾਰ 'ਤੇ ਪੀ.ਐਮ.ਐਲ.ਏ ਤਹਿਤ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਮੈਬਰਾਂ ਅਤੇ ਹੋਰ ਖਿਲਾਫ ਆਪਰਾਧਿਕ ਮਾਮਲਾ ਦਰਜ ਕੀਤਾ ਸੀ। ਉਸ ਨੇ ਇਸ ਤੋਂ ਪਹਿਲੇ ਸਰਲਾ ਗੁਪਤਾ ਸਮੇਤ ਹੋਰ ਤੋਂ ਪੁੱਛਗਿਛ ਕੀਤੀ ਸੀ। ਸੀ.ਬੀ.ਆਈ ਨੇ ਇਸ ਮਾਮਲੇ 'ਚ ਤੇਜਸਵੀ ਅਤੇ ਲਾਲੂ ਪ੍ਰਸਾਦ ਦੇ ਬਿਆਨ ਦਰਜ ਕੀਤੇ ਸੀ। ਸੀ.ਬੀ.ਆਈ ਸ਼ਿਕਾਇਤ 'ਚ ਹੋਰ ਨਾਮ ਵਿਜੈ ਕੋਚੱਰ, ਡਿਲਾਇਟ ਮਾਰਕਟਿੰਗ ਕੰਪਨੀ ਅਤੇ ਆਈ.ਆਰ.ਸੀ.ਟੀ.ਸੀ ਦੇ ਪ੍ਰਬੰਧ ਨਿਰਦੇਸ਼ਕ ਪੀ.ਕੇ ਗੋਇਲ ਸ਼ਾਮਲ ਹਨ।
ਕਾਂਗਰਸ ਨੇ ਮੈਨੂੰ ਜੇਲ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ: ਮੋਦੀ
NEXT STORY