ਨੈਸ਼ਨਲ ਡੈਸਕ- ਕਾਂਗਰਸ ਸਾਂਸਦ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਜਾਤੀ ਜਨਗਣਨਾ ਕਰਨ ਦੇ ਫੈਸਲੇ ਦੀ ਤਾਰੀਫ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਜਾਤੀ ਜਨਗਣਨਾ ਕਰਵਾਏ ਜਾਣ ਦਾ ਸਮਰਥਨ ਕਰਦੇ ਹਾਂ। ਪਰ ਸਰਕਾਰ ਸਾਨੂੰ ਦੱਸੇ ਕਿ ਸਰਕਾਰ ਕਿਸ ਦਿਨ ਤਕ ਜਾਤੀ ਜਨਗਣਨਾ ਕਰਵਾਏਗੀ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਜਨਗਣਨਾ ਲਈ ਬਜਟ ਅਲਾਟ ਕਰਨ ਦੀ ਵੀ ਮੰਗ ਕੀਤੀ ਹੈ।
ਜਲਦੀ ਤੋਂ ਜਲਦੀ ਟਾਈਮਲਾਈਨ ਦਾ ਐਲਾਨ ਕਰੇ ਸਰਕਾਰ
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸੰਸਦ ਵਿੱਚ ਕਿਹਾ ਸੀ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ। ਅਸੀਂ ਇਹ ਵੀ ਕਿਹਾ ਸੀ ਕਿ ਅਸੀਂ 50 ਫੀਸਦੀ ਦੀ ਸੀਮਾ ਨੂੰ ਖਤਮ ਕਰ ਦੇਵਾਂਗੇ, ਜੋ ਕਿ ਇੱਕ ਨਕਲੀ ਕੰਧ ਹੈ। ਨਰਿੰਦਰ ਮੋਦੀ ਕਹਿੰਦੇ ਸਨ ਕਿ ਸਿਰਫ਼ ਚਾਰ ਜਾਤਾਂ ਹਨ (ਗਰੀਬ, ਮੱਧ ਵਰਗ, ਅਮੀਰ ਅਤੇ ਬਹੁਤ ਅਮੀਰ)। ਪਰ ਇਹ ਜਾਣਨ ਲਈ ਕਿ ਇਨ੍ਹਾਂ ਚਾਰਾਂ ਵਿੱਚੋਂ ਕੌਣ ਕਿੱਥੇ ਖੜ੍ਹਾ ਹੈ, ਜਾਤ-ਅਧਾਰਤ ਅੰਕੜੇ ਜ਼ਰੂਰੀ ਹਨ। ਜਾਤੀ ਜਨਗਣਨਾ ਪਹਿਲਾ ਕਦਮ ਹੈ ਪਰ ਸਾਨੂੰ ਇਸ ਤੋਂ ਅੱਗੇ ਵਧਣਾ ਪਵੇਗਾ। ਮੈਨੂੰ ਨਹੀਂ ਪਤਾ ਕੀ ਹੋਇਆ ਪਰ ਅਚਾਨਕ 11 ਸਾਲਾਂ ਬਾਅਦ ਜਾਤੀ ਜਨਗਣਨਾ ਦਾ ਐਲਾਨ ਕਰ ਦਿੱਤਾ ਗਿਆ। ਅਸੀਂ ਇਸਦਾ ਪੂਰਾ ਸਮਰਥਨ ਕਰਦੇ ਹਾਂ ਪਰ ਅਸੀਂ ਇੱਕ ਸਮਾਂ ਸੀਮਾ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਕਦੋਂ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਤੇਲੰਗਾਨਾ ਜਾਤੀ ਜਨਗਣਨਾ ਵਿੱਚ ਇੱਕ ਮਾਡਲ ਬਣ ਗਿਆ ਹੈ ਅਤੇ ਇਹ ਇੱਕ ਬਲੂਪ੍ਰਿੰਟ ਬਣ ਸਕਦਾ ਹੈ। ਅਸੀਂ ਜਾਤੀ ਜਨਗਣਨਾ ਤਿਆਰ ਕਰਨ ਵਿੱਚ ਸਰਕਾਰ ਨੂੰ ਆਪਣਾ ਸਮਰਥਨ ਦਿੰਦੇ ਹਾਂ... ਦੋ ਉਦਾਹਰਣਾਂ ਹਨ - ਬਿਹਾਰ ਅਤੇ ਤੇਲੰਗਾਨਾ ਅਤੇ ਦੋਵਾਂ ਵਿੱਚ ਬਹੁਤ ਵੱਡਾ ਅੰਤਰ ਹੈ।
WAVES 2025 ਦੇ ਉਦਘਾਟਨੀ ਸਮਾਗਮ 'ਚ ਸਾਢੇ 9 ਘੰਟੇ ਰੁਕਣਗੇ PM ਮੋਦੀ, ਇਕ ਸਮਾਗਮ 'ਚ ਸਭ ਤੋਂ ਲੰਬਾ ਠਹਿਰਾਅ
NEXT STORY