ਅਹਿਮਦਾਬਾਦ— ਗੁਜਰਾਤ ਦੇ ਇਕ ਮੰਤਰੀ ਨੇ ਪੁਰਾਣੀਆਂ ਕਥਾਵਾਂ ਦਾ ਹਵਾਲਾ ਦੇ ਕੇ ਰਾਹੁਲ ਗਾਂਧੀ ਨੂੰ ਜ਼ਹਿਰ ਪੀਣ ਅਤੇ ਉਸ ਤੋਂ ਬਾਅਦ ਜਿਉਂਦੇ ਰਹਿ ਕੇ ਦਿਖਾਉਣ ਦੀ ਚੁਣੌਤੀ ਦੇ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਰਾਹੁਲ ਅਸਲ 'ਚ ਸ਼ਿਵ ਦੇ 'ਅਵਤਾਰ' ਹਨ ਜਿਵੇਂ ਕਿ ਉਨ੍ਹਾਂ ਦੇ ਪਾਰਟੀ ਵਰਕਰ ਦਾਅਵਾ ਕਰਦੇ ਹਨ ਤਾਂ ਉਹ ਜ਼ਹਿਰ ਪੀ ਕੇ ਜਿਉਂਦੇ ਰਹਿ ਕੇ ਦਿਖਾਉਣ। ਸੂਰਤ ਦੇ ਬਾਰਦੋਲੀ 'ਚ ਇਕ ਜਨ ਸਭਾ 'ਚ ਗੁਜਰਾਤ ਜਨਜਾਤੀ ਵਿਕਾਸ ਮੰਤਰੀ ਗਣਪਤ ਵਾਸਵਾ ਨੇ ਕਿਹਾ ਕਿ ਗਾਂਧੀ 'ਸ਼ਿਵ ਦੇ ਅਵਤਾਰ' ਹਨ, ਇਹ ਉਦੋਂ ਸਹੀ ਮੰਨਿਆ ਜਾਵੇਗਾ, ਜੇਕਰ ਉਹ 500 ਗ੍ਰਾਮ ਜ਼ਹਿਰ ਦੇ ਸੇਵਨ ਤੋਂ ਬਾਅਦ ਜਿਉਂਦੇ ਰਹਿ ਜਾਣ।
ਕਾਂਗਰਸ ਦਾ ਦਾਅਵਾ ਰਾਹੁਲ ਸ਼ਿਵ ਦਾ ਅਵਤਾਰ
ਵਾਸਵਾ ਨੇ ਕਿਹਾ,''ਕਾਂਗਰਸ ਦੇ ਲੋਕ ਦਾਅਵਾ ਕਰਦੇ ਹਨ ਕਿ ਰਾਹੁਲ ਗਾਂਧੀ ਸ਼ਿਵ ਦਾ ਅਵਤਾਰ ਹਨ, ਹੁਣ ਕਿਉਂਕਿ ਭਗਵਾਨ ਸ਼ਿਵ ਨੇ ਲੋਕਾਂ ਨੂੰ ਬਚਾਉਣ ਲਈ ਜ਼ਹਿਰ ਪੀ ਲਿਆ ਸੀ, ਮੈਂ ਚਾਹੁੰਦਾ ਹਾਂ ਕਿ ਕਾਂਗਰਸ ਦੇ ਵਰਕਰ ਆਪਣੇ ਨੇਤਾ ਨੂੰ 500 ਗ੍ਰਾਮ ਜ਼ਹਿਰ ਪੀਣ ਲਈ ਦੇਣ।'' ਵਾਸਵਾ ਨੇ ਕਿਹਾ,''ਜੇਕਰ ਜ਼ਹਿਰ ਪੀਣ ਤੋਂ ਬਾਅਦ ਉਹ ਭਗਵਾਨ ਸ਼ਿਵ ਵਾਂਗ ਜਿਉਂਦੇ ਰਹਿ ਜਾਣ ਤਾਂ ਅਸੀਂ ਸਾਰੇ ਮੰਨ ਲਵਾਂਗੇ ਕਿ ਉਹ ਸ਼ਿਵ ਦੇ ਸੱਚੇ ਅਵਤਾਰ ਹਨ।'' ਭਾਜਪਾ ਮੰਤਰੀ ਦੇ ਸ਼ਿਵ ਵਾਲੇ ਇਸ ਤੰਜ਼ ਤੋਂ ਬੌਖਲਾਈ ਕਾਂਗਰਸ ਨੇ ਇਸ ਨੂੰ 'ਬਹੁਤ ਮੰਦਭਾਗੀ' ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਹ ਪਾਰਟੀ ਦੇ ਅਸਲ ਚਰਿੱਤਰ ਨੂੰ ਦਰਸਾਉਂਦੀ ਹੈ, ਜੋ ਚੋਣਾਂ 'ਚ ਹਾਰ ਦੇ ਡਰ ਕਾਰਨ ਸਾਹਮਣੇ ਆ ਰਿਹਾ ਹੈ। ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਜੋਸ਼ੀ ਨੇ ਕਿਹਾ,''ਸਾਡੇ ਨੇਤਾ ਬਾਰੇ ਅਜਿਹੀਆਂ ਟਿੱਪਣੀਆਂ ਬਹੁਤ ਮੰਦਭਾਗੀ ਹਨ। ਇਹ ਭਾਜਪਾ ਅਤੇ ਉਸ ਦੇ ਨੇਤਾਵਾਂ ਦੇ ਅਸਲ ਚਰਿੱਤਰ ਨੂੰ ਦਰਸਾਉਂਦਾ ਹਨ, ਕਿਉਂਕਿ ਉਨ੍ਹਾਂ ਨੂੰ ਲੋਕ ਸਭਾ 'ਚ ਉਨ੍ਹਾਂ ਦੀ ਹਾਰ ਨਜ਼ਰ ਆ ਰਹੀ ਹੈ।''
ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ
NEXT STORY