ਨਵੀਂ ਦਿੱਲੀ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਜਲਦੀ ਹੀ ਪਾਰਟੀ ਦੀ ਕਮਾਨ ਸੰਭਾਲਣਗੇ। ਆਪਣੀ ਤਾਜਪੋਸ਼ੀ ਤੋਂ ਪਹਿਲਾਂ ਹੀ ਰਾਹੁਲ ਰਾਜਨੀਤੀ 'ਚ ਕਾਫੀ ਸਰਗਰਮ ਹੋ ਗਏ ਹਨ। ਖਾਸ ਕਰਕੇ ਰਾਹੁਲ ਦੇ ਨਿਸ਼ਾਨੇ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੈ। ਗੁਜਰਾਤ ਵਿਧਾਨਸਭਾ ਚੋਣਾਂ ਲਈ ਕਾਂਗਰਸ ਨੇ ਹੁਣ ਨਵੀਂ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਤਹਿਤ ਰਾਹੁਲ ਹੁਣ ਰੋਜ ਸਵੇਰੇ ਮੋਦੀ ਤੋਂ ਇਕ ਸਵਾਲ ਪੁੱਛਣਗੇ। ਦੱਸਣਾ ਚਾਹੁੰਦੇ ਹਨ ਕਿ ਰਾਹੁਲ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ।
ਉਹ ਉੱਥੇ ਸੋਮਨਾਥ ਮੰਦਿਰ 'ਚ ਦਰਸ਼ਨ ਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕਰਨਗੇ। ਰਾਹੁਲ ਗਿਰ ਸੋਮਨਾਥ, ਅਮਰੇਲੀ ਅਤੇ ਭਾਵਨਗਰ ਜ਼ਿਲਿਆਂ ਦਾ ਦੌਰਾ ਕਰਨਗੇ। ਉਹ ਨਾਗਰਿਕਾਂ ਤੋਂ ਉਨ੍ਹਾਂ ਦੀ ਸਮੱਸਿਆਵਾਂ ਬਾਰੇ 'ਚ ਗੱਲਬਾਤ ਕਰਨਗੇ ਅਤੇ ਜਨਸਭਾ ਨੂੰ ਸੰਬੋਧਨ ਕਰਨਗੇ।'' ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਪੀ. ਐੈੱਮ. ਨੂੰ ਪੁੱਛਿਆ, ''22 ਸਾਲਾਂ ਦਾ ਹਿਸਾਬ, ਗੁਜਰਾਤ ਮੰਗੇ ਜਵਾਬ, ਗੁਜਰਾਤ ਦੇ ਹਾਲਾਤ 'ਤੇ ਪ੍ਰਧਾਨ ਮੰਤਰੀ ਤੋਂ ਪਹਿਲਾਂ ਸਵਾਲ : 2012 'ਚ ਵਾਅਦਾ ਕੀਤਾ ਕਿ 50 ਲੱਖ ਨਵੇਂ ਘਰ ਦੇਣਗੇ, 5 ਸਾਲ 'ਚ ਬਣਾਏ 4.72 ਲੱਖ ਘਰ. ਪ੍ਰਧਾਨ ਮੰਤਰੀ ਜੀ ਦੱਸਣ ਕਿ ਇਹ ਵਾਅਦਾ ਪੂਰਾ ਹੋਣ 'ਚ 45 ਸਾਲ ਹੋਰ ਲੱਗਣਗੇ।''
ਦੱਸਣਾ ਚਾਹੁੰਦੇ ਹਾਂ ਕਿ ਪੀ. ਐੈੱਮ. ਮੋਦੀ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ ਪਰ ਰਾਹੁਲ ਵੀ ਪਿਛਲੇ ਕਾਫੀ ਸਮੇਂ ਤੋਂ ਇਸ 'ਤੇ ਕਾਫੀ ਐਕਟਿਵ ਹੋ ਗਏ ਹਨ। ਰਾਹੁਲ ਵੱਲੋਂ ਕੀਤੇ ਗਏ ਟਵੀਟਸ ਕਾਫੀ ਸੁਰਖੀਆਂ ਵੀ ਬਟੋਰ ਰਹੇ ਸਨ, ਇਹ ਵਜ੍ਹਾ ਹੈ ਪਾਰਟੀ ਨੇ ਉਸ ਨੂੰ ਆਪਣੀ ਚੋਣ ਰਣਨੀਤੀ ਦਾ ਹਿੱਸਾ ਬਣਾਇਆ ਹੈ।
ਹਰਿਆਣਾ ਨੇ ਦੋ ਸਾਲ 'ਚ ਬਚਾਏ 1700 ਕਰੋੜ ਰੁਪਏ, ਪੰਜਾਬ ਨੇ ਅਜੇ ਕੋਸ਼ਿਸ਼ ਵੀ ਨਹੀਂ ਕੀਤੀ
NEXT STORY