ਅੰਬਾਲਾ— ਖੇਤੀ ਕਾਨੂੰਨਾਂ ਖ਼ਿਲਾਫ਼ ‘ਰੇਲ ਰੋਕੋ’ ਅੰਦੋਲਨ ਤਹਿਤ ਪੰਜਾਬ ਅਤੇ ਹਰਿਆਣਾ ਵਿਚ ਵੀਰਵਾਰ ਨੂੰ ਕਿਸਾਨ ਕਈ ਥਾਵਾਂ ’ਤੇ ਰੇਲ ਦੀਆਂ ਪਟੜੀਆਂ ’ਤੇ ਬੈਠ ਨਜ਼ਰ ਆਏ। ਕਿਸਾਨ ਅੰਦੋਲਨ ਦੇ ਪ੍ਰਮੁੱਖ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਦਬਾਅ ਬਣਾਉਣ ਨੂੰ ਲੈ ਕੇ ਅੱਜ 12 ਤੋਂ 4 ਵਜੇ ਤੱਕ ਰੇਲ ਰੋਕੋ ਦੀ ਕਾਲ ਦਿੱਤੀ ਸੀ। ਦੇਸ਼ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਅਸਰ ਵੇਖਣ ਨੂੰ ਮਿਲਿਆ। ਹਰਿਆਣਾ ’ਚ ਵੀ ਰੇਲ ਰੋਕੋ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਨੇ ਪਲਵਲ ’ਚ ਰੇਲਵੇ ਟਰੈਕ ਨੂੰ ਬਲਾਕ ਕਰ ਦਿੱਤਾ। ਇੱਥੇ ਵੱਡੀ ਗਿਣਤੀ ’ਚ ਕਿਸਾਨ ਹੋਏ ਦਿੱਸੇ।
ਇਹ ਵੀ ਪੜ੍ਹੋ : ‘ਰੇਲ ਰੋਕੋ ਅੰਦੋਲਨ’: ਮੁਸਾਫਰਾਂ ਨੂੰ ਨਾ ਹੋਵੇ ਕੋਈ ਤੰਗੀ, ਕਿਸਾਨਾਂ ਨੇ ਕੀਤਾ ਪੂਰਾ ਇੰਤਜ਼ਾਮ
ਕਿਸਾਨ ਜਥੇਬੰਦੀਆਂ ਨੇ ਅੰਬਾਲਾ ਵਿਚ ਰੇਲਵੇ ਟਰੈਕ ਨੂੰ ਬਲਾਕ ਕੀਤਾ। ਇਸ ਤੋਂ ਇਲਾਵਾ ਸੂਬੇ ਦੇ ਕੁਰੂਕਸ਼ੇਤਰ, ਪਾਨੀਪਤ, ਪੰਚਕੂਲਾ ਅਤੇ ਫਤਿਹਾਬਾਦ ਵਿਚ ਕਿਸਾਨ ਥਾਂ-ਥਾਂ ਪਟੜੀਆਂ ’ਤੇ ਬੈਠੇ ਵੇਖੇ ਗਏ। ਅੰਬਾਲਾ ਤੋਂ ਭਾਰਤੀ ਕਿਸਾਨ ਯੂੁਨੀਅਨ ਦੇ ਆਗੂ ਗੁਲਾਬ ਸਿੰਘ ਮਾਨਕਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਇਕ ਸਮੂਹ ਅੰਬਾਲਾ ਕੈਂਟ ਸਟੇਸ਼ਨ ਤੋਂ ਕਰੀਬ ਦੋ ਕਿਲੋਮੀਟਰ ਦੂਰ ਸ਼ਾਹਪੁਰ ਪਿੰਡ ’ਚ ਪਟੜੀਆਂ ’ਤੇ ਬੈਠਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਸਮੇਤ ਉੱਤਰ ਪ੍ਰਦੇਸ਼-ਬਿਹਾਰ ’ਚ ਵੀ ਅਸਰ
ਕਿਸਾਨ ਆਗੂ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਸਾਡਾ ਪ੍ਰਦਰਸ਼ਨ ਸ਼ਾਂਤੀਪੂੁਰਨ ਤਰੀਕੇ ਨਾਲ ਜਾਰੀ ਰਹੇਗਾ। ਓਧਰ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਪੰਜਾਬ ਦੋਹਾਂ ਸੂਬਿਆਂ ’ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਸਰਕਾਰੀ ਰੇਲਵੇ ਪੁਲਸ ਅਤੇ ਸੂਬਾ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ। ਅੰਬਾਲਾ ਡਿਵੀਜ਼ਨ ਦੇ ਡਿਵੀਜਨਲ ਪ੍ਰਬੰਧਕ ਜੀ. ਐੱਮ. ਸਿੰਘ ਨੇ ਦੱਸਿਆ ਕਿ ਰੇਲ ਰੋਕੋ ਦੀ ਕਾਲ ਕਾਰਨ ਕੋਈ ਰੇਲਗੱਡੀ ਰੱਦ ਨਹੀਂ ਹੋਈ ਹੈ।
ਨੋਟ : ਕਿਸਾਨਾਂ ਵਲੋਂ ਰੇਲਾਂ ਰੋਕਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਲੋੜ ਪਈ ਤਾਂ 40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ
NEXT STORY