ਨਵੀਂ ਦਿੱਲੀ (ਸੁਨੀਲ ਪਾਂਡੇ) - ਭਾਰਤੀ ਰੇਲਵੇ ਨੇ 12 ਮਈ ਤੋਂ ਯਾਤਰੀ ਰੇਲ ਸੇਵਾਵਾਂ ਨੂੰ ਅੰਸ਼ਕ ਤੌਰ 'ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਦੀ ਸ਼ੁਰੂਆਤ ਨਵੀਂ ਦਿੱਲੀ ਤੋਂ 15 ਜੋੜੀ ਗੱਡੀਆਂ ਦੇ ਪਰਿਚਾਲਨ ਦੇ ਨਾਲ ਹੋਵੇਗੀ ਅਤੇ ਇਸ ਦੇ ਲਈ ਸਿਰਫ ਆਨਲਾਈਨ ਟਿਕਟ ਦਿੱਤੇ ਜਾਣਗੇ। ਇਨ੍ਹਾਂ ਗੱਡੀਆਂ ਲਈ ਸੋਮਵਾਰ 11 ਮਈ ਨੂੰ ਦੁਪਹਿਰ ਚਾਰ ਵਜੇ ਤੋਂ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ 'ਤੇ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ। ਰੇਲਵੇ ਸਟੇਸ਼ਨਾਂ 'ਤੇ ਕੋਈ ਵੀ ਟਿਕਟ ਕਾਉਂਟਰ ਨਹੀਂ ਖੁੱਲੇਗਾ। ਸਿਰਫ ਕਨਫਰਮ ਟਿਕਟ ਵਾਲੇ ਯਾਤਰੀਆਂ ਨੂੰ ਸਟੇਸ਼ਨ ਆਉਣ ਦਿੱਤਾ ਜਾਵੇਗਾ। ਸਾਰੇ ਯਾਤਰੀਆਂ ਲਈ ਫੇਸ ਕਵਰ ਪਾਉਣਾ ਲਾਜ਼ਮੀ ਹੋਵੇਗਾ। ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਸਿਰਫ ਉਨ੍ਹਾਂ ਯਾਤਰੀਆਂ ਨੂੰ ਅੰਦਰ ਆਉਣ ਦਿੱਤਾ ਜਾਵੇਗਾ ਜਿਨ੍ਹਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹੋਣਗੇ। ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀ ਰੇਲਵੇ ਇਨ੍ਹਾਂ ਗੱਡੀਆਂ ਨੂੰ ਵਿਸ਼ੇਸ਼ ਟ੍ਰੇਨਾਂ ਦੇ ਰੂਪ ਵਿਚ ਚਲਾਏਗੀ ਜੋ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੁਅਨੰਤਪੁਰਮ, ਮਡਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਲਈ ਅਤੇ ਉਥੋਂ ਵਾਪਸੀ ਦੀ ਦਿਸ਼ਾ ਵਿਚ ਚਲਾਈ ਜਾਵੇਗੀ। ਇਹ ਸਾਰੀਆਂ ਏ.ਸੀ. ਗੱਡੀਆਂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਰੇਲਵੇ ਹੋਰ ਰਸਤਿਆਂ 'ਤੇ ਵੀ ਵਿਸ਼ੇਸ਼ ਟ੍ਰੇਨਾਂ ਚਲਾਉਣਗੇ। ਰੇਲਵੇ ਇਹ ਸੇਵਾਵਾਂ ਕੋਵਿਡ-19 ਕੇਅਰ ਸੈਂਟਰਾਂ ਲਈ ਵੰਡੀਆਂ 20 ਹਜ਼ਾਰ ਕੋਚਾਂ ਅਤੇ 300 ਮਜ਼ਦੂਰ ਸਪੈਸ਼ਲ ਟ੍ਰੇਨਾਂ ਦੇ ਚੱਲਣ ਤੋਂ ਬਾਅਦ ਬਚੇ ਕੋਚਾਂ ਦੇ ਆਧਾਰ 'ਤੇ ਚਲਾਏਗੀ।
ਦਿੱਲੀ 'ਚ 75 ਫੀਸਦੀ ਮਾਮਲੇ ਬਿਨਾਂ ਲੱਛਣ ਜਾਂ ਹਲਕੇ ਲੱਛਣ ਵਾਲੇ, ਘਰਾਂ 'ਚ ਹੋਵੇਗਾ ਇਲਾਜ
NEXT STORY