ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ 'ਚ ਕੋਵਿਡ-19 ਦੇ 75 ਫੀਸਦੀ ਮਾਮਲੇ ਬਿਨਾਂ ਲੱਛਣ ਜਾਂ ਹਲਕੇ ਲੱਛਣ ਵਾਲੇ ਮਰੀਜ਼ਾਂ ਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਹਸਪਤਾਲਾਂ ਦੀ ਐਂਬੂਲੈਂਸ ਦੀ ਪ੍ਰਾਪਤੀ ਦੇ ਲਈ ਵੀ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਨਿੱਜੀ ਐਂਬੂਲੈਂਸਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਨੂੰ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਘਰਾਂ 'ਚ ਹੀ ਕਰਨ ਦੇ ਪ੍ਰਬੰਧ ਕੀਤੇ ਗਏ ਹਨ। 6923 ਮਰੀਜ਼ਾਂ 'ਚੋਂ ਕੇਵਲ 1476 ਨੂੰ ਹੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਬਾਕੀ ਮਰੀਜ਼ਾਂ ਦਾ ਉਨ੍ਹਾਂ ਦੇ ਘਰਾਂ ਤੇ ਕੋਵਿਡ ਕੇਂਦਰਾਂ 'ਚ ਹੀ ਇਲਾਜ ਹੋ ਰਿਹਾ ਹੈ।
ਬਿਨਾਂ ਰਜਿਸਟ੍ਰੇਸ਼ਨ ਦੇ ਹਜ਼ਾਰਾਂ ਨਿਊਜ਼ ਵੈਬਸਾਈਟਾਂ 'ਤੇ ਚਲਾਈ ਜਾ ਰਹੀ ਦੇਸ਼-ਵਿਰੋਧੀ ਮੁਹਿੰਮ
NEXT STORY