ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਉੱਥੇ ਹੀ ਸੂਬੇ 'ਚ ਮਰੀਜ਼ਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਵਧ ਕੇ 2 ਹਜ਼ਾਰ ਹੋ ਗਈ। ਸੂਬੇ ਦੇ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਜਮਵਾਰਾਮਗੜ ਦੇ ਇਕ ਬਜ਼ੁਰਗ ਨੂੰ ਸਰਜੀਕਲ ਐਮਰਜੈਂਸੀ ਲਈ 13 ਅਪ੍ਰੈਲ ਨੁੰ ਇੱਥੇ ਭਰਤੀ ਕਰਵਾਇਆ ਗਿਆ। ਪਹਿਲੀ ਜਾਂਚ ਰਿਪੋਰਟ 'ਚ ਉਹ ਇਨਫੈਕਟਡ ਨਹੀਂ ਪਾਏ ਗਏ ਸਨ ਪਰ ਦੂਜੀ ਰਿਪੋਰਟ 'ਚ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ। ਇਸ ਤੋਂ ਪਹਿਲਾਂ ਹੀ 22 ਅਪ੍ਰੈਲ ਨੂੰ ਉਨਾਂ ਦਾ ਦਿਹਾਂਤ ਹੋ ਗਿਆ। ਸੂਬੇ 'ਚ ਕੋਰੋਨਾ ਵਾਇਰਸ ਨਾਲ ਇਹ 29ਵੀਂ ਮੌਤ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਸਨ। ਉੱਥੇ ਹੀ ਸ਼ੁੱਕਰਵਾਰ ਸਵੇਰੇ 9 ਵਜੇ ਤੱਕ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 36 ਨਵੇਂ ਮਾਮਲੇ ਆਏ, ਜਿਨਾਂ 'ਚ ਕੋਟਾ 'ਚ 18, ਜੈਪੁਰ 'ਚ 13, ਝਾਲਾਵਾੜ 'ਚ 4, ਭਰਤਪੁਰ 'ਚ ਇਕ ਨਵਾਂ ਮਾਮਲਾ ਸ਼ਾਮਲ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀਸ਼ਾਮਲ ਹਨ, ਜਿਨਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਹੈ। ਰਾਜ ਭਰ 'ਚ 22 ਮਾਰਚ ਤੋਂ ਲਾਕਡਾਊਨ ਹੈ ਅਤੇ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
ਦਿੱਲੀ ਦੇ ਇਕ ਹਸਪਤਾਲ ਕੋਰੋਨਾ ਦੀ ਲਪੇਟ 'ਚ, 7 ਡਾਕਟਰਾਂ ਸਮੇਤ 14 ਮੈਡੀਕਲ ਸਟਾਫ਼ ਇਨਫੈਕਟਡ
NEXT STORY