ਜੋਧਪੁਰ— ਮਾਰਵਾੜ ਘਰਾਨੇ ਦੀ ਸਾਬਕਾ ਰਾਜਮਾਤਾ ਕ੍ਰਿਸ਼ਨਾ ਕੁਮਾਰੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਾਬਕਾ ਰਾਜਮਾਤਾ ਕ੍ਰਿਸ਼ਨਾ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ ਅਤੇ 1 ਜੁਲਾਈ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਾਬਕਾ ਰਾਜਮਾਤਾ ਦੀ ਉਮਰ 93 ਸਾਲ ਸੀ। ਉਨ੍ਹਾਂ ਨੂੰ ਬੀਤੀ ਰਾਤ ਨੂੰ ਮੁੜ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸਾਬਕਾ ਰਾਜਮਾਤਾ ਦਾ ਅੰਤਿਮ ਸੰਸਕਾਰ ਮੰਗਲਵਾਰ ਸ਼ਾਮ 4 ਵਜੇ ਕੀਤਾ ਜਾਵੇਗਾ। ਮੁੱਖ ਮੰਤਰੀ ਵਸੁੰਧਰਾ ਰਾਜੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜੋਧਪੁਰ ਪਹੁੰਚਣਗੇ।
ਦੱਸਣਯੋਗ ਹੈ ਕਿ ਅਚਾਨਕ ਹੋਈ ਸਾਬਕਾ ਰਾਜਮਾਤਾ ਦੀ ਮੌਤ 'ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦੁੱਖ ਜਤਾਇਆ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸਾਬਕਾ ਰਾਜਮਾਤਾ ਦੀ ਮੌਤ 'ਤੇ ਦੁੱਖ ਜਤਾਇਆ। ਸਾਬਕਾ ਰਾਜਮਾਤਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਨੂੰ ਦਰਸ਼ਨ ਲਈ ਉਮੇਦ ਭਵਨ 'ਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜਸਵੰਤ ਘੜਾ 'ਚ ਉਨਾਂ ਦਾ ਅੰਤਿਮ ਸੰਸਕਾਰ ਹੋਵੇਗਾ। ਕ੍ਰਿਸ਼ਨਾ ਕੁਮਾਰੀ ਦੀ ਅੰਤਿਮ ਯਾਤਰਾ ਦਾ ਹਿੱਸਾ ਬਣਨ ਲਈ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੁਪਹਿਰ ਤੱਕ ਜੋਧਪੁਰ ਪਹੁੰਚਣਗੇ।
ਜਾਣਕਾਰੀ ਮੁਤਾਬਕ ਸਾਬਕਾ ਰਾਜਮਾਤਾ ਕ੍ਰਿਸ਼ਨਾ ਕੁਮਾਰੀ 1971 'ਚ ਜੋਧਪੁਰ ਲੋਕ ਸਭਾ ਸੀਟ 'ਤੇ ਆਜ਼ਾਦ ਉਮਦੀਵਾਰ ਦੇ ਰੂਪ 'ਚ ਚੁਣੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਰਾਜਮਾਤਾ ਕ੍ਰਿਸ਼ਨਾ ਕੁਮਾਰੀ ਦਾ ਜਨਮ 10 ਫ੍ਰਵਰੀ 1926 ਨੂੰ ਗੁਜਰਾਤ ਦੇ ਧੰਗਧਾ 'ਚ ਹੋਇਆ ਸੀ ਅਤੇ ਉਨ੍ਹਾਂ ਦਾ ਵਿਆਹ 14 ਫਰਵਰੀ 1943 ਨੂੰ ਜੋਧਪੁਰ ਦੇ ਨਰੇਸ਼ ਕੁਮਾਰ ਹਨੁਵੰਤ ਸਿੰਘ ਨਾਲ ਹੋਇਆ ਸੀ। ਕ੍ਰਿਸ਼ਨਾ ਕੁਮਾਰੀ ਦੇ 3 ਬੱਚੇ ਸਨ, ਜਿੰਨ੍ਹਾਂ 'ਚ ਇਕ ਲੜਕਾ ਅਤੇ ਦੋ ਲੜਕੀਆਂ ਹਨ।
ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਪਰਤਦੇ ਸਮੇਂ ਭਾਰਤੀ ਮਹਿਲਾ ਦੀ ਮੌਤ
NEXT STORY