ਭਿਵਾਨੀ— ਤੋਸ਼ਾਮ ਦੇ ਭਾਜਪਾ ਨੇਤਾ ਰਾਕੇਸ਼ ਮਲਿਕ ਦੇ ਕਤਲ ਦੇ 4 ਦੋਸ਼ੀਆਂ ਨੂੰ ਅਦਾਲਤ ਨੇ ਉਮਰਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਜ਼ਿਆਦਾ ਸਜ਼ਾ ਭੁਗਤਣੀ ਹੋਵੇਗੀ। ਇਨ੍ਹਾਂ ਦੋਸ਼ੀਆਂ 'ਚ ਰਾਕੇਸ਼ ਮਲਿਕ ਦਾ ਚਚੇਰਾ ਭਰਾ ਰਾਕੇਸ਼ ਚਹਿਲ ਵੀ ਸ਼ਾਮਲ ਹੈ। ਇਹ ਫੈਸਲਾ ਸੋਮਵਾਰ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਨੇ ਸੁਣਾਇਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਨੇ 15 ਜੂਨ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ 'ਚ ਚੱਲੇ ਮੁਕਦਮੇ ਮੁਤਾਬਕ 21 ਫਰਵਰੀ, 2014 ਦੀ ਰਾਤ ਰਾਕੇਸ਼ ਮਲਿਕ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਆਪਣੀ ਆੜਤ ਦੀ ਦੁਕਾਨ ਦੇ ਦਫਤਰ 'ਚ ਬੈਠੇ ਸਨ। ਉਸ ਮਾਮਲੇ 'ਚ ਅਦਾਲਤ ਨੇ ਸੋਮਵਾਰ ਨੂੰ ਰਾਕੇਸ਼ ਚਹਿਲ, ਮੰਦੀਪ ਊਰਫ ਮੌਥਾ, ਜਸਬੀਰ ਊਰਫ ਜੱਸੀ ਅਤੇ ਦਲਬੀਰ ਊਰਫ ਦਲੂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ 'ਚ ਰਾਕੇਸ਼ ਚਹਿਲ, ਮੰਦੀਪ ਅਤੇ ਜਸਬੀਰ ਨੂੰ ਦੋ-ਦੋ ਲੱਖ ਰੁਪਏ ਤਾਂ ਦਲਬੀਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।
ਹਿਜ਼ਬੁਲ ਦਾ ਅੱਤਵਾਦੀ ਮਾਡਿਊਲ ਕੀਤਾ ਬੇਨਕਾਬ, ਇਕ ਗ੍ਰਿਫਤਾਰ
NEXT STORY