ਨਵੀਂ ਦਿੱਲੀ - ਬ੍ਰੋਕਰੇਜ ਦੀ ਰਿਪੋਰਟ ’ਚ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਯੁੱਧਿਆ ਇਕ ਪੁਰਾਤਨ ਸ਼ਹਿਰ ਹੈ ਅਤੇ ਹੁਣ ਇਹ ਇਕ ਵਿਸ਼ਵ ਪੱਧਰੀ ਧਾਰਮਿਕ ਅਤੇ ਅਧਿਆਤਮਿਕ ਸੈਰ-ਸਪਾਟਾ ਕੇਂਦਰ ’ਚ ਬਦਲਣ ਲਈ ਤਿਆਰ ਹੈ। ਨਵਾਂ ਰਾਮ ਮੰਦਰ 1800 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਪੂਰੀ ਤਰ੍ਹਾਂ ਤਿਆਰ ਹੋਵੇਗਾ। ਅਯੁੱਧਿਆ ’ਚ ਰਾਮ ਮੰਦਰ ਨਾਲ ਹੋਟਲ, ਏਅਰਲਾਈਨਜ਼, ਹਾਸਪਿਟੈਲਿਟੀ, ਐੱਫ. ਐੱਮ. ਸੀ. ਜੀ., ਟ੍ਰੈਵਲ ਐਡਵਾਇਜ਼ਰੀ, ਸੀਮੈਂਟ ਸਮੇਤ ਕਈ ਸੈਕਟਰਾਂ ਨੂੰ ਲਾਭ ਪਹੁੰਚਾਏਗਾ।
ਇਹ ਵੀ ਪੜ੍ਹੋ : ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ
ਅਯੁੱਧਿਆ ’ਚ ਲੱਗੇਗਾ ਕੰਪਨੀਆਂ ਦਾ ਮੇਲਾ
ਇਕ ਪਾਸੇ ਜਿਥੇ ਇੰਡੀਗੋ ਤੋਂ ਲੈ ਕੇ ਏਅਰ ਇੰਡੀਆ, ਸਪਾਈਸਜੈੱਟ, ਆਕਾਸ਼ਾ ਏਅਰ ਤੱਕ ਨੇ ਅਯੁੱਧਿਆ ਲਈ ਹਵਾਈ ਯਾਤਰਾ ਨੂੰ ਸੌਖਾ ਬਣਾਉਣ ਲਈ ਕਮਰ ਕੱਸ ਲਈ ਹੈ, ਉਥੇ ਆਰ. ਟੀ. ਸੀ. ਨੇ ਅਯੁੱਧਿਆ ਲਈ ਟੂਰ ਪੈਕੇਜ ਦਾ ਐਲਾਨ ਕੀਤਾ ਹੈ। ਜੈਫ੍ਰੀਜ਼ ਨੇ ਹੋਟਲ ਸੈਕਟਰ ਤੋਂ ਸੰਭਾਵੀ ਲਾਭਪਾਤਰੀਆਂ ਦੇ ਰੂਪ ’ਚ ਇੰਡੀਅਨ ਹੋਟਲ ਕੰਪਨੀ ਅਤੇ ਈ. ਆਈ. ਐੱਚ. ਨੂੰ ਚੁਣਿਆ ਹੈ ਜਦਕਿ ਐੱਫ. ਐੱਮ. ਸੀ. ਜੀ. ਅਤੇ ਕਿਊ ਐੱਸ. ਆਰ. ਖੇਤਰ ਤੋਂ ਇਸ ’ਚ ਆਈ. ਟੀ. ਸੀ., ਜੂਬੀਲੈਂਟ ਫੂਡ ਵਰਕਸ, ਬ੍ਰਿਟਾਨੀਆ ਇੰਡਸਟ੍ਰੀਜ਼, ਗੋਦਰੇਜ ਕੰਜ਼ਿਊਮਰ, ਵੇਸਟਲਾਈਫ ਫੂਡ ਵਰਲਡ, ਹਿੰਦੋਸਤਾਨ ਯੂਨੀਲੀਵਰ, ਦੇਵਯਾਨੀ ਇੰਟਰਨੈਸ਼ਨਲ ਅਤੇ ਸੈਫਾਇਰ ਫੂਡਸ ਸ਼ਾਮਲ ਹਨ।
ਧਾਰਮਿਕ ਹੀ ਨਹੀਂ ਆਰਥਿਕ ਹੱਬ ਵੀ ਬਣੇਗੀ ਰਾਮਨਗਰੀ
ਵਿਦੇਸ਼ੀ ਬ੍ਰੋਕਰੇਜ ਫਰਮ ਜੈਫ੍ਰੀਜ਼ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਭਾਰਤ ਨੂੰ ਇਕ ਨਵਾਂ ਟੂਰਿਸਟ ਸਪਾਟ ਮਿਲ ਚੁੱਕਾ ਹੈ। ਹਰ ਸਾਲ ਇਹ ਲਗਭਗ 5 ਕਰੋੜ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਜ਼ਾਹਿਰ ਤੌਰ ’ਤੇ ਇਸ ਨਾਲ ਅਯੁੱਧਿਆ ’ਚ ਸਿਰਫ ਟੂਰਿਜ਼ਮ ਹੀ ਨਹੀਂ ਸਗੋਂ ਕਈ ਹੋਰ ਸੈਕਟਰ ਵੀ ਫਾਇਦਾ ਉਠਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ
ਨਵਾਂ ਰਾਮ ਮੰਦਰ ਜਿੰਨਾ ਵਿਸ਼ਾਲ ਅਤੇ ਸ਼ਾਨਦਾਰ ਸੋਚ ਨਾਲ ਬਣ ਰਿਹਾ ਹੈ, ਉਸ ਨਾਲ ਹੋਟਲ, ਏਅਰ ਲਾਈਨਜ਼, ਹਾਸਪਿਟੈਲਿਟੀ, ਐੱਫ. ਐੱਮ. ਸੀ. ਜੀ., ਸੀਮੈਂਟ ਵਰਗੇ ਕਈ ਸੈਕਟਰਾਂ ਨੂੰ ਪੂਰਾ ਫਾਇਦਾ ਮਿਲਣ ਦੀ ਉਮੀਦ ਹੈ।
ਟ੍ਰਾਂਸਪੋਰਟ ਸੈਕਟਰ
ਕਈ ਨਿਵੇਸ਼ਕ ਹੁਣ ਅਯੁੱਧਿਆ ਲਈ ਆਪਣੇ ਵਾਹਨ ਲਗਾਉਣ ਬਾਰੇ ਸੋਚ ਰਹੇ ਹਨ ਭਾਵ ਇਸ ਪਵਿੱਤਰ ਨਗਰੀ ਲਈ ਆਪਣੇ ਵਾਹਨਾਂ ਨੂੰ ਟ੍ਰਾਂਸਪੋਰਟ ਸੈਕਟਰ ’ਚ ਲਗਾਉਣ ਵਾਲੇ ਹਨ। ਇਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਅਯੁੱਧਿਆ ਦਾ ਨਵਾਂ ਰਾਮ ਮੰਦਰ ਟ੍ਰਾਂਸਪੋਰਟ ਭਾਵ ਆਵਾਜਾਈ ਸੈਕਟਰ ਲਈ ਵੀ ਗੇਮ ਚੇਂਜਰ ਬਣਨ ਵਾਲਾ ਹੈ।
ਪੂਜਾ ਸਮੱਗਰੀ
ਜ਼ਾਹਿਰ ਤੌਰ ’ਤੇ ਧਾਰਮਿਕ ਨਗਰੀ ਅਯੁੱਧਿਆ ਜਾਣ ਤੋਂ ਬਾਅਦ ਲੋਕਾਂ ਨੂੰ ਜਿਸ ਚੀਜ਼ ਦੀ ਲੋੜ ਪਵੇਗੀ, ਉਹ ਹੈ ਪੂਜਾ ਦੀ ਸਮੱਗਰੀ, ਇਥੇ ਪੂਜਾ ਦੇ ਸਾਮਾਨ ਦਾ ਕਾਰੋਬਾਰ ਕਾਫੀ ਤੇਜ਼ੀ ਨਾਲ ਵਧ ਸਕਦਾ ਹੈ। ਇਸ ’ਚ ਖਾਸ ਤੌਰ ’ਤੇ ਘਿਓ, ਗੁੱਗਲ, ਕੁਮਕੁਮ, ਰੋਲੀ, ਅਕਸ਼ਤ, ਹਲਦੀ, ਚੰਦਨ, ਧੂਫਬੱਤੀ, ਅਗਰਬੱਤੀ, ਫੁੱਲ, ਫਲ, ਮਾਲਾ ਆਦਿ ਦੀ ਵਿਕਰੀ ’ਚ ਜ਼ਬਰਦਸਤ ਤੇਜ਼ੀ ਆ ਸਕਦੀ ਹੈ। ਪੂਜਾ ਸਮੱਗਰੀ ਦਾ ਕਾਰੋਬਾਰ ਕਰਨ ਲਈ ਅਯੁੱਧਿਆ ਨਗਰੀ ’ਚ ਅਥਾਹ ਸੰਭਾਵਨਾਵਾਂ ਹਨ।
ਐੱਫ. ਐੱਮ. ਸੀ. ਜੀ. ਸੈਕਟਰ
ਜਿਥੇ ਸੈਰ-ਸਪਾਟਾ ਸੈਕਟਰ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਸਭ ਤੋਂ ਵੱਧ ਫਾਇਦਾ ਮਿਲੇਗਾ, ਉਥੇ ਐੱਫ. ਐੱਮ. ਸੀ. ਜੀ. ਸੈਕਟਰ ਵੀ ਇਸ ਨਾਲ ਜ਼ਬਰਦਸਤ ਲਾਭ ਲੈਣ ਦੀ ਹਾਲਤ ’ਚ ਆ ਗਿਆ ਹੈ। ਅਯੁੱਧਿਆ ਵਰਗੇ ਟੂਰਿਸਟ ਪਲੇਸ ’ਚ ਹਰ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਪਹੁੰਚਾਉਣ ਦੀ ਲੋੜ ਦਾ ਫਾਇਦਾ ਐੱਫ. ਐੱਮ. ਸੀ. ਜੀ. ਸੈਕਟਰ ਨੂੰ ਭਰਪੂਰ ਮਿਲੇਗਾ।
ਸੀਮੈਂਟ ਸੈਕਟਰ
ਅਯੁੱਧਿਆ ਨਗਰੀ ’ਚ ਚੱਲ ਰਹੇ ਨਿਰਮਾਣ ਕਾਰਜ ਸੀਮੈਂਟ ਸੈਕਟਰ ਲਈ ਵੱਡੇ ਵਿਕਾਸ ਪ੍ਰਾਜੈਕਟ ਸਾਬਿਤ ਹੋ ਸਕਦੇ ਹਨ। ਅਯੁੱਧਿਆ ਅਤੇ ਇਸ ਦੇ ਆਲੇ-ਦੁਆਲੇ ਦੇ ਸਥਾਨਾਂ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਲਈ ਸੀਮੈਂਟ ਸਭ ਤੋਂ ਵੱਡੀ ਲੋੜ ਹੈ। ਇਸ ਲਈ ਸੀਮੈਂਟ ਸੈਕਟਰ ਲਈ ਇਹ ਮੌਕਾ ਸਾਲਾਂ ’ਚ ਇਕ ਵਾਰ ਆਉਣ ਵਾਲਾ ਮੌਕਾ ਬਣ ਗਿਆ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ ਹਾਸਪਿਟੈਲਿਟੀ ਸੈਕਟਰ, ਏਅਰਲਾਈਨਜ਼ ਨੂੰ ਵੀ ਇਸ ਖੇਤਰ ’ਚ ਹੋ ਰਹੇ ਵਿਕਾਸ ਕਾਰਜਾਂ ਦਾ ਖੂਬ ਫਾਇਦਾ ਮਿਲਣ ਵਾਲਾ ਹੈ। ਅਯੁੱਧਿਆ ’ਚ ਸ਼੍ਰੀ ਰਾਮ ਦੇ ਪਾਵਨ ਧਾਮ ’ਚ ਕਾਰੋਬਾਰੀ ਜਗਤ ਲਈ ਅਥਾਹ ਸੰਭਾਵਾਨਾਵਾਂ ਹਨ, ਇਹ ਤਾਂ ਜਗਜ਼ਾਹਿਰ ਹੋ ਹੀ ਚੁੱਕਾ ਹੈ।
ਇਹ ਵੀ ਪੜ੍ਹੋ : ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਭਗ 50 ਮਿੰਟ ਤੱਕ ਚੱਲੀ ਰਾਮ ਮੰਦਰ 'ਚ ਪੂਜਾ, 50 ਸਾਜ਼ਾਂ ਤੋਂ ਨਿਕਲੀ ‘ਮੰਗਲ ਧੁਨ’, ਜਾਣੋ ਕਦੋਂ ਕੀ ਹੋਇਆ
NEXT STORY