ਚਿੰਤਪੁਰਨੀ- ਧਾਰਮਿਕ ਸ਼ਕਤੀਪੀਠ ਚਿੰਤਪੁਰਨੀ ਦੇ ਇਕ ਸ਼ਰਧਾਲੂ ਨੇ ਮੰਦਰ ਨੂੰ ਗੱਡੀ ਦਾਨ ਕੀਤੀ। ਇਸ ਗੱਡੀ ਦੀ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਮੰਦਰ ਦੇ ਸਹਿ-ਕਮਿਸ਼ਨਰ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ (SDM) ਅੰਬ ਸਚਿਨ ਸ਼ਰਮਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੁਧਿਆਣਾ ਤੋਂ ਆਏ ਸ਼ਰਧਾਲੂ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਨੇ ਪਰਿਵਾਰ ਸਮੇਤ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਲਿਆ ਅਤੇ ਕੂੜਾ ਸੁੱਟਣ ਲਈ ਮੰਦਰ ਨੂੰ ਸਵਰਾਜ ਮਾਜ਼ਦਾ (ਟਿੱਪਰ) (swaraj mazda tipper) ਗੱਡੀ ਦਾਨ ਕੀਤੀ।
ਇਹ ਵੀ ਪੜ੍ਹੋ- ਇਸ ਸਾਲ 76 ਦਿਨ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ
ਸ਼ਰਧਾਲੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਤੇ ਮਾਤਾ ਦਾ ਅਪਾਰ ਅਸ਼ੀਰਵਾਦ ਹੈ ਅਤੇ ਸਭ ਕੁਝ ਮਾਤਾ ਰਾਣੀ ਦਾ ਦਿੱਤਾ ਹੈ। ਇਸ ਚੱਲਦੇ ਉਨ੍ਹਾਂ ਨੇ ਇਹ ਗੱਡੀ ਮੰਦਰ ਨੂੰ ਦਾਨ ਵਜੋਂ ਭੇਟ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹੋਰ ਸੂਬਿਆਂ ਤੋਂ ਸ਼ਰਧਾਲੂ ਮੰਦਰ ਨੂੰ ਬੋਲੈਰੋ, ਆਲਟੋ 800 ਆਦਿ ਗੱਡੀਆਂ ਦਾਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਹੁਣ 260 ਸਰਕਾਰੀ ਸਕੂਲਾਂ ਨੂੰ ਲੱਗ ਗਏ ਤਾਲੇ, ਜਾਣੋ ਕੀ ਹੈ ਵਜ੍ਹਾ
ਮੰਦਰ ਦੇ ਸਹਿ-ਕਮਿਸ਼ਨਰ ਅਤੇ SDM ਸਚਿਨ ਸ਼ਰਮਾ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਸ਼ਰਧਾਲੂ ਆਪਣੀ ਇੱਛਾ ਅਨੁਸਾਰ ਮੰਦਰ ਨੂੰ ਦਾਨ ਦਿੰਦੇ ਹਨ। ਇਸ ਮੌਕੇ ਮੰਦਰ ਅਧਿਕਾਰੀ ਅਜੈ ਮੰਡਿਆਲ, ਪੁਜਾਰੀ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ- ਬਿਜਲੀ ਹੋਈ ਮਹਿੰਗੀ, ਹੁਣ ਦੇਣੇ ਪੈਣਗੇ ਇੰਨੇ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਜਾਣਗੇ ਅਮਿਤ ਸ਼ਾਹ
NEXT STORY