ਨਵੀਂ ਦਿੱਲੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਵਿੱਚ ਭਾਜਪਾ ਦੀ ਸੂਬਾ ਪੱਧਰੀ ਬੈਠਕ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਇਕੱਠੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਪੁਲਸ ਵਿਚਾਲੇ ਕਰਨਾਲ ਅਤੇ ਪਾਨੀਪਤ ਵਿਚਾਲੇ ਪੈਣ ਵਾਲੇ ਬਸਤਾੜਾ ਟੋਲ ਪਲਾਜ਼ਾ ਹਿੰਸਾ ਭੜਕ ਗਈ। ਕਰਨਾਲ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਭਜਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ। ਇਸ ਘਟਨਾ ਵਿੱਚ 10 ਪ੍ਰਦਰਸ਼ਨਕਾਰੀ ਕਿਸਾਨਾਂ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ। ਇਸ ਘਟਨਾ ਨੂੰ ਲੈ ਕੇ ਖੱਟੜ ਦੀ ਸਰਕਾਰ 'ਤੇ ਕਾਂਗਰਸ ਹਮਲਾਵਰ ਹੋ ਗਈ ਹੈ। ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਇਸ ਘਟਨਾ ਨੂੰ ਲੈ ਕੇ ਟਵੀਟ ਕਰ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ''ਗੁਰੂ ਮੋਦੀ ਜੀ ਨੇ ਅੱਜ ਪੰਜਾਬ ਵਿੱਚ ਜਲਿਆਂਵਾਲਾ ਬਾਗ ਦੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਕੀਤਾ ਅਤੇ ਚੇਲਾ ਖੱਟੜ ਜੀ ਨੇ ਕਰਨਾਲ ਵਿੱਚ ਅੰਨਦਾਤਾਵਾਂ 'ਤੇ ਲਾਠੀਚਾਰਜ ਕਰਵਾ ਕੇ ਜਨਰਲ ਡਾਇਰ ਵਰਗੇ ਅੱਤਿਆਚਾਰ ਦਾ ਲਾਈਵ ਪ੍ਰਸਾਰਣ ਕਰਵਾ ਦਿੱਤਾ?''
ਇਹ ਵੀ ਪੜ੍ਹੋ - ਰੋਜ਼ਾਨਾ ਜਸ਼ਨ ਮਨਾ ਰਹੀ ਕੇਂਦਰ ਸਰਕਾਰ, ਕਸ਼ਮੀਰ 'ਚ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਬੋਲੀ ਮਹਿਬੂਬਾ ਮੁਫਤੀ
ਜ਼ਿਕਰਯੋਗ ਹੈ ਕਿ ਖੱਟੜ ਦੇ ਜੱਦੀ ਸ਼ਹਿਰ ਵਿੱਚ ਹੋਈ ਬੈਠਕ ਦਾ ਪ੍ਰਬੰਧ ਕੀਤਾ ਗਿਆ ਸੀ। ਬੈਠਕ ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓ.ਪੀ. ਧਨਖੜ ਵੀ ਮੌਜੂਦ ਸਨ। ਕਿਸਾਨਾਂ ਖ਼ਿਲਾਫ਼ ਪੁਲਸ ਦੁਆਰਾ ਕੀਤੀ ਗਈ ਤਾਕਤ ਦੀ ਵਰਤੋਂ ਦਾ ਭਾਰਤੀ ਕਿਸਾਨ ਸੰਘ ਦੇ ਹਰਿਆਣਾ ਇਕਾਈ ਨੇ ਨਿੰਦਾ ਕੀਤੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਸੰਘ ਦੇ ਹਰਿਆਣਾ ਇਕਾਈ ਦੇ ਪ੍ਰਮੁੱਖ ਗੁਰਨਾਮ ਸਿੰਘ ਚਢੂਨੀ ਨੇ ਸੂਬੇ ਵਿੱਚ ਸਾਰੇ ਰਾਜ ਮਾਰਗਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚਢੂਨੀ ਨੇ ਕਿਹਾ ਕਿ ਅਸੀਂ ਕਿਸਾਨਾਂ 'ਤੇ ਪੁਲਸ ਵਲੋਂ ਤਾਕਤ ਦੀ ਵਰਤੋਂ ਕਰਵਾਉਣ ਲਈ ਸੂਬੇ ਦੀ ਭਾਜਪਾ ਸਰਕਾਰ ਦੀ ਨਿੰਦਾ ਕਰਦੇ ਹਾਂ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ ਸੰਘ ਦੇ ਐਲਾਨ ਤੋਂ ਬਾਅਦ ਸੂਬੇ ਦੇ ਹਿਸਾਰ, ਜੀਂਦ, ਭਿਵਾਨੀ, ਰੋਹਤਕ, ਦਾਦਰੀ, ਫਤਿਹਾਬਾਦ ਅਤੇ ਅੰਬਾਲਾ ਦੀਆਂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਰਲ 'ਚ ਵਧ ਰਿਹੈ ਕੋਰੋਨਾ ਦਾ ਕਹਿਰ, ਸੋਮਵਾਰ ਤੋਂ ਲੱਗੇਗਾ ਨਾਈਟ ਕਰਫਿਊ
NEXT STORY