ਮੁੰਬਈ—ਮਹਾਰਾਸ਼ਟਰ ਸਰਕਾਰ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਰੋਕਣ ਲਈ ਰੈਗਿੰਗ ਵਿਰੋਧੀ ਕਾਨੂੰਨ ਨੂੰ ਮਜ਼ੂਬਤ ਬਣਾਏਗੀ। ਸੂਬੇ ਦੇ ਗ੍ਰਹਿ ਮੰਤਰੀ ਰੰਜੀਤ ਪਾਟਿਲ ਨੇ ਅੱਜ ਭਾਵ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਵਿਧਾਨ ਸਭਾ 'ਚ ਕਿਹਾ ਹੈ ਕਿ ਪਹਿਲਾਂ ਤੋਂ ਹੀ ਕਾਨੂੰਨ ਹੋਣ ਦੇ ਬਾਵਜੂਦ ਜੂਨੀਅਰ ਡਾਕਟਰ ਪਾਇਲ ਤੜਵੀ ਦੀ ਕਥਿਤ ਖੁਦਕੁਸ਼ੀ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ, ''ਅਸੀਂ ਰੈਂਗਿੰਗ ਵਿਰੋਧੀ ਅਧਿਨਿਯਮ ਨੂੰ ਮਜ਼ਬੂਤ ਬਣਾਉਣ ਦਾ ਯਤਨ ਕਰਾਂਗੇ।'' ਭਾਜਪਾ ਮੈਂਬਰ ਅਤੁਲ ਭਾਟਲਕਰ ਨੇ ਧਿਆਨ ਦੇਣ ਪ੍ਰਸਤਾਵ ਦੇ ਨੋਟਿਸ ਰਾਹੀਂ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਤੜਵੀ ਨੂੰ ਤੰਗ ਕਰਨ ਵਾਲੇ ਤਿੰਨ ਦੋਸ਼ੀ ਡਾਕਟਰਾਂ ਖਿਲਾਫ ਤੇਜ਼ੀ ਨਾਲ ਮੁਕੱਦਮਾ ਚਲਾਇਆ ਜਾਵੇ ਅਤੇ ਉਨ੍ਹਾਂ 'ਤੇ ਭਾਰਤੀ ਦੰਡ ਵਿਧਾਨ ਦੀ ਧਾਰਾ 302 (ਹੱਤਿਆ) ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਇਸ 'ਤੇ ਜਵਾਬ ਦਿੰਦੇ ਹੋਏ ਪਾਟਿਲ ਨੇ ਭਰੋਸਾ ਜਤਾਇਆ ਕਿ ਮਾਮਲੇ 'ਚ ਗ੍ਰਿਫਤਾਰ 3 ਦੋਸ਼ੀ ਹੇਮਾ ਅਹੂਜਾ, ਭਗਤ ਮੇਹਰ ਅਤੇ ਅੰਤਿਕਾ ਖੰਡੇਲਵਾਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਾਟਿਲ ਨੇ ਕਿਹਾ ਹੈ ਕਿ ਰੈਂਗਿੰਗ ਵਿਰੋਧੀ ਕਾਨੂੰਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਜਿਹੇ ਕਦਮ ਚੁੱਕੇ ਜਾਣਗੇ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੇਗੀ।
ਜ਼ਿਕਰਯੋਗ ਹੈ ਕਿ ਤੜਵੀ ਗਾਇਨੋਕੋਲੋਜੀ ਸੈਕਿੰਡ ਈਅਰ ਦੀ ਵਿਦਿਆਰਥਣ ਸੀ ਅਤੇ ਉਸ ਨੇ ਹੋਸਟਲ 'ਚ ਆਪਣੇ ਕਮਰੇ 'ਚ 22 ਮਈ ਨੂੰ ਖੁਦਕੁਸ਼ੀ ਕਰ ਲਈ ਸੀ। ਤੜਵੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਬੀ. ਵਾਈ. ਐੱਲ. ਨਾਇਰ ਹਸਪਤਾਲ 'ਚ 3 ਸੀਨੀਅਰਾਂ ਨੇ ਉਸ ਨੂੰ ਅਨੁਸੂਚਿਤ ਕਬੀਲੇ ਦੀ ਹੋਣ ਕਾਰਨ ਨਸਲੀ ਭੇਦਭਾਵ ਕਰਦੇ ਸੀ।
ਅਯੁੱਧਿਆ ਅੱਤਵਾਦੀ ਹਮਲੇ 'ਤੇ 14 ਸਾਲ ਬਾਅਦ ਫੈਸਲਾ, 4 ਦੋਸ਼ੀਆਂ ਨੂੰ ਉਮਰ ਕੈਦ, ਇਕ ਬਰੀ
NEXT STORY