ਮਨਾਲੀ- ਸਾਲ 2022 'ਚ ਅਟਲ ਸੁਰੰਗ, ਰੋਹਤਾਂਗ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸਾਲ ਭਰ ਲੱਖਾਂ ਸੈਲਾਨੀ ਦੇਸ਼ ਭਰ ਤੋਂ ਅਟਲ ਸੁਰੰਗ ਨੂੰ ਵੇਖਣ ਲਈ ਪਹੁੰਚੇ। ਸਾਲ 2022 ਕੁੱਲ 12.73 ਲੱਖ ਵਾਹਨਾਂ ਨੇ ਅਟਲ ਸੁਰੰਗ ਵਿਚ ਐਂਟਰੀ ਕੀਤੀ। ਇਹ ਗਿਣਤੀ ਸਾਲ 2021 ਦੇ ਮੁਕਾਬਲੇ 60 ਫ਼ੀਸਦੀ ਵਧ ਹੈ। ਅਟਲ ਸੁਰੰਗ ਬਣਨ ਨਾਲ ਲਾਹੌਲ-ਸਪੀਤੀ ਲਈ ਵੀ ਆਵਾਜਾਈ ਵਧ ਗਈ। ਇੱਥੇ ਵੀ ਸੈਲਾਨੀਆਂ ਦੀ ਗਿਣਤੀ ਹੁਣ ਵਧਣ ਲੱਗੀ ਹੈ।
ਕ੍ਰਿਸਮਸ 'ਤੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਆਵਾਜਾਈ ਦਰਜ ਕੀਤੀ ਗਈ ਸੀ, ਜਦੋਂ 19,383 ਵਾਹਨਾਂ ਨੇ ਸੁਰੰਗ ਦਾ ਇਸਤੇਮਾਲ ਕੀਤਾ ਸੀ। 3 ਅਕਤੂਬਰ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਟਲ ਸੁਰੰਗ, ਰੋਹਤਾਂਗ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਸਭ ਤੋਂ ਵੱਧ ਵਾਹਨਾਂ ਦੀ ਗਿਣਤੀ ਰਹੀ। ਲਾਹੌਲ ਵਿਚ ਸੈਲਾਨੀਆਂ ਦੀ ਆਮਦ ਹੌਲੀ-ਹੌਲੀ ਵੱਧ ਰਹੀ ਹੈ। ਇਸਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੁਲਸ 24 ਘੰਟੇ ਸੁਰੰਗ 'ਤੇ ਤਾਇਨਾਤ ਹੈ।
ਸਾਲ 2022 ਵਿਚ ਰਿਕਾਰਡ ਗਿਣਤੀ 'ਚ ਵਾਹਨਾਂ ਦੀ ਆਵਾਜਾਈ ਦਰਜ ਕੀਤੀ ਗਈ। ਸੁਰੰਗ ਦਿਨ-ਪ੍ਰਤੀਦਿਨ ਹਰ ਤਰ੍ਹਾਂ ਦੇ ਮੌਸਮ ਵਿਚ ਇਕ ਸੈਰ-ਸਪਾਟੇ ਦਾ ਸਥਾਨ ਬਣ ਗਈ ਹੈ। ਖ਼ਾਸ ਤੌਰ 'ਤੇ ਗਰਮੀਆਂ ਅਤੇ ਸਰਦੀਆਂ ਵਿਚ ਸੈਲਾਨੀਆਂ ਦੀ ਜ਼ਿਆਦਾ ਭੀੜ ਵੇਖੀ ਜਾਂਦੀ ਹੈ। ਸਮੁੰਦਰੀ ਤਲ ਤੋਂ 10,020 ਫੁੱਟ ਦੀ ਉਚਾਈ 'ਤੇ ਬਣੀ 9.02 ਕਿਲੋਮੀਟਰ ਲੰਬੀ ਆਧੁਨਿਕ ਸੁਰੰਗ ਨੂੰ ਬਹੁਤ ਸਾਰੇ ਸੈਲਾਨੀ ਦੇਖਣਾ ਚਾਹੁੰਦੇ ਹਨ। ਜਦੋਂ ਕਿ ਦੂਜੇ ਪਾਸੇ ਇਸ ਦੇ ਉੱਤਰੀ ਸਿਰੇ 'ਤੇ ਬਰਫ ਦੇਖਣ ਲਈ ਇਸ ਦਾ ਦੌਰਾ ਕਰਦੇ ਹਨ।
ਵਿਖਾਵਾਕਾਰੀਆਂ ਖ਼ਿਲਾਫ਼ ਕਾਰਵਾਈ ਦਾ ਅਧਿਕਾਰ ਦੇਣ ਸੰਬੰਧੀ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ
NEXT STORY