ਨਵੀਂ ਦਿੱਲੀ,–ਤਿਹਾੜ ਜੇਲ ਦੇ ਅਧਿਕਾਰੀਆਂ ਦੀ ਅਚਾਨਕ ਤਲਾਸ਼ੀ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ ਵਿਚੋਂ ਇਕ ਮੋਬਾਇਲ ਫੋਨ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਿਹਾੜ ਦੇ ਇਕ ਉੱਚ ਅਧਿਕਾਰੀ ਅਨੁਸਾਰ ਵੀਰਵਾਰ ਨੂੰ ਇਕ ਅਚਾਨਕ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ, ਇਕ ਚਾਰਜਰ, ਇਕ ਪਾਊਚ ਖੈਨੀ ਅਤੇ ਇਕ ਤਾਰ ਜੇਲ ਦੇ ਕਮਰੇ ਵਿਚੋਂ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੌਟਾਲਾ ਦੇ ਉਸੇ ਸੈੱਲ ਵਿਚ ਬੰਦ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਇਹ ਸਾਮਾਨ ਉਸਦਾ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ਨੂੰ ਦਿੱਲੀ ਦੇ ਵਿਸ਼ੇਸ਼ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਜਾਂਚ ਵਿਚ ਫੋਨ ਰਾਹੀਂ ਕੀਤੀ ਗਈ ਕਾਲ ਦਾ ਪਤਾ ਲੱਗੇਗਾ। ਫਰਲੋ ’ਤੇ 21 ਦਿਨ ਤੱਕ ਬਾਹਰ ਰਹਿਣ ਤੋਂ ਬਾਅਦ ਚੌਟਾਲਾ ਬੁੱਧਵਾਰ ਜੇਲ ਪਰਤ ਆਏ ਸਨ।
ਮਮਤਾ ਨੂੰ ਸ਼ਿਵਰਾਜ ਨੇ ਕਿਹਾ : ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੇਖ ਲਵਾਂਗੇ
NEXT STORY