ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਗਣਤੰਤਰ ਦਿਹਾੜੇ ਨੂੰ ਲੈ ਕੇ ਹਵਾਈ ਖੇਤਰ 'ਤੇ ਰੋਕਾਂ ਦੇ ਕਾਰਨ ਕੁੱਝ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੰਡੀਗੋ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ 19 ਜਨਵਰੀ, 2023 ਤੋਂ ਲੈ ਕੇ 26 ਜਨਵਰੀ, 2023 ਤੱਕ ਉਡਾਣਾਂ 'ਤੇ ਰੋਕ ਰਹੇਗੀ। ਇੰਡੀਗੋ ਨੇ ਦੱਸਿਆ ਕਿ 19 ਜਨਵਰੀ ਤੋਂ 26 ਜਨਵਰੀ ਤੱਕ ਸਵੇਰੇ 10.30 ਵਜੇ ਤੋਂ ਲੈ ਕੇ ਦੁਪਹਿਰ 12.45 ਵਜੇ ਤੱਕ ਫਲਾਈਟਾਂ ਉਡਾਣ ਨਹੀਂ ਭਰਨਗੀਆਂ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਦੇਣ ਜਾ ਰਹੀ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ
ਏਅਰਲਾਈਨ ਦੇ ਮੁਤਾਬਕ ਭਾਰਤੀ ਹਵਾਈ ਫ਼ੌਜ ਵੱਲੋਂ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਹਵਾਈ ਖੇਤਰ ਨੂੰ 74ਵੇਂ ਗਣਤੰਤਰ ਦਿਹਾੜੇ ਤੱਕ ਇਕ ਹਫ਼ਤੇ ਲਈ ਰੋਜ਼ਾਨਾ ਲਗਭਗ ਤਿੰਨ ਘੰਟੇ ਲਈ ਬੰਦ ਕੀਤਾ ਜਾਵੇਗਾ। ਨੋਟਿਸ ਟੂ ਏਅਰਮੈਨ (ਐੱਨ. ਓ. ਟੀ. ਏ. ਐੱਮ.) 19-24 ਜਨਵਰੀ ਅਤੇ 26 ਜਨਵਰੀ ਨੂੰ ਸਵੇਰ ਦੇ ਸਮੇਂ ਲਈ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਾਲਗ' ਨਿਕਲਿਆ ਮੋਹਾਲੀ RPG ਹਮਲੇ ਦਾ ਨਾਬਾਲਗ ਮੁਲਜ਼ਮ, ਪੁਲਸ ਨੂੰ ਪਹਿਲੇ ਦਿਨ ਤੋਂ ਹੀ ਸੀ ਸ਼ੱਕ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਵੀ ਕਿਹਾ ਸੀ ਕਿ ਉਹ ਇਸ ਮਹੀਨੇ ਰਾਸ਼ਟਰੀ ਰਾਜਧਾਨੀ 'ਚ ਹਵਾਈ ਖੇਤਰ ਰੋਕਾਂ ਦੇ ਕਾਰਨ ਕੁੱਝ ਘਰੇਲੂ ਉਡਾਣਾਂ ਨੂੰ ਰੱਦ ਕਰੇਗੀ ਅਤੇ ਕੁੱਝ ਅੰਤਰਰਾਸ਼ਟਰੀ ਉਡਾਣਾਂ ਨੂੰ ਪੁਨਰ ਨਿਰਧਾਰਿਤ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ ’ਚ ਗ੍ਰਿਫ਼ਤਾਰ ਅੱਤਵਾਦੀਆਂ ਦੇ 4 ਸਾਥੀ ਅਜੇ ਵੀ ਫਰਾਰ, ਤਲਾਸ਼ ’ਚ ਜੁਟੀਆਂ ਸੁਰੱਖਿਆ ਏਜੰਸੀਆਂ
NEXT STORY