ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਅੱਤਵਾਦੀ ਸੰਗਠਨ ਅੰਸਾਰ ਗੁਜਵਾਤੁਲ ਹਿੰਦ ਦੇ ਸਰਗਨਾ ਜ਼ਾਕਿਰ ਮੂਸਾ ਸਮੇਤ 2 ਅੱਤਵਾਦੀਆਂ ਦੀ ਮੌਤ ਤੋਂ ਬਾਅਦ ਟਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸੁਰੱਖਿਆ ਕਾਰਨਾਂ ਤੋਂ ਰੱਦ ਟਰੇਨ ਸੇਵਾਵਾਂ ਨੂੰ ਦੋ ਦਿਨ ਬਾਅਦ ਐਤਵਾਰ ਨੂੰ ਬਹਾਲ ਕਰ ਦਿੱਤਾ ਗਿਆ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਨੂੰ ਟਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਬੜਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਕੁੰਡ ਅਤੇ ਜੰਮੂ ਖੇਤਰ ਦੇ ਬਨੀਹਾਲ ਵਿਚਾਲੇ ਸਾਰੀਆਂ ਟਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਹੀ ਉੱਤਰੀ ਕਸ਼ਮੀਰ ਦੇ ਸ਼੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਵਿਚਾਲੇ ਵੀ ਟਰੇਨਾਂ ਆਮ ਰੂਪ ਨਾਲ ਚੱਲਣਗੀਆਂ।
ਅਧਿਕਾਰੀ ਨੇ ਦੱਸਿਆ ਕਿ ਟਰੇਨ ਸੇਵਾਵਾਂ ਨੂੰ ਰੱਦ ਜਾਂ ਬਹਾਲ ਕਰਨ ਦਾ ਫੈਸਲਾ ਪੁਲਸ ਅਤੇ ਪ੍ਰਸ਼ਾਸਨ ਵਲੋਂ ਆਦੇਸ਼ ਮਿਲਣ ਤੋਂ ਬਾਅਦ ਹੀ ਕੀਤਾ ਜਾਂਦਾ ਹੈ। ਇਸ ਦੇ ਆਧਾਰ 'ਤੇ ਟਰੇਨ ਪ੍ਰਸ਼ਾਸਨ ਕੰਮ ਕਰਦਾ ਹੈ, ਕਿਉਂਕਿ ਉਸ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਇਸ ਤੋਂ ਪਹਿਲਾਂ ਵੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰੇਲਵੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਟਰੇਨ ਟਰਾਂਸਪੋਰਟ ਦੇ ਹੋਰ ਸਾਧਨਾਂ ਦੇ ਮੁਕਾਬਲੇ ਕਾਫੀ ਸਸਤਾ ਅਤੇ ਸੁਰੱਖਿਆ ਸਾਧਨ ਹੈ, ਜਿਸ ਦੀ ਵਜ੍ਹਾ ਤੋਂ ਇਹ ਘਾਟੀ ਵਿਚ ਕਾਫੀ ਲੋਕਪ੍ਰਿਅ ਹੈ।
ਰਾਹੁਲ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ 'ਤੇ ਭਾਵੁਕ ਹੋਏ ਚਿਦਾਂਬਰਮ ਨੇ ਦਿੱਤਾ ਇਹ ਬਿਆਨ
NEXT STORY