ਮੁੰਬਈ— ਭਾਰਤ ਦੀ ਅਰਥ ਵਿਵਸਥਾ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ ਅਤੇ ਦੁਨੀਆਂ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਰਹੀ ਹੈ। ਭਵਿੱਖ 'ਚ ਦੇਸ਼ ਦਾ ਘਰੇਲੂ ਉਤਪਾਦ ਵਧਣ ਦੀ ਰਫਤਾਰ 7 ਫੀਸਦੀ ਤੋਂ ਜ਼ਿਆਦਾ ਹੈ। ਇਸ ਨੂੰ ਵਧਾਉਣ 'ਚ ਸ਼ਹਿਰਾਂ ਦੀ ਆਰਥਿਕ ਵਿਵਸਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੱਜ ਅਸੀਂ ਤੁਹਾਨੂੰ ਇੰਡੀਆ ਦੇ 10 ਸਭ ਤੋਂ ਅਮੀਰ ਸ਼ਹਿਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਜੀ.ਡੀ.ਪੀ ਸਭ ਤੋਂ ਜ਼ਿਆਦਾ ਹੈ।
ਇਸ ਲਿਸਟ 'ਚ ਪਹਿਲੇ ਨੰਬਰ 'ਤੇ ਮੁੰਬਈ ਹੈ। ਇਸ ਦੀ ਜੀ.ਡੀ.ਪੀ 209 ਬਿਲੀਅਨ ਡਾਲਰ(1,333,472,25,00,000) ਤੋਂ ਜ਼ਿਆਦਾ ਹੈ। ਆਰਥਿਕ ਰਾਜਧਾਨ ਹੋਣ ਕਾਰਨ ਦੇਸ਼ ਦੀ ਜੀ.ਡੀ.ਪੀ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮੁੰਬਈ 60 ਫੀਸਦੀ ਕਸਟਮ ਡਿਊਟੀ ਕਲੈਕਸ਼ਨ, 30 ਫੀਸਦੀ ਆਮਦਨ ਟੈਕਸ ਕਲੈਕਸ਼ਨ ਅਤੇ 10 ਫੀਸਦੀ ਫੈਕਟਰੀ ਰੁਜ਼ਗਾਰ ਨਾਲ ਦੇਸ਼ ਦੀ ਅਰਥ-ਵਿਵਸਥਾ ਵਧਾਉਣ 'ਚ ਸਭ ਤੋਂ ਜ਼ਿਆਦਾ ਯੋਗਦਾਨ ਕਰਦਾ ਹੈ। ਇਸ ਦੇ ਇਲਾਵਾ ਬਾਲੀਵੁੱਡ, ਇੰਡਸਟ੍ਰੀ, ਵਿਗਿਆਨਿਕ ਅਤੇ ਪਰਮਾਣੂ ਖੋਜ ਸੈਂਟਰ ਨਾਲ-ਨਾਲ ਕਈ ਮਸ਼ਹੂਰ ਕੰਪਨੀਆਂ ਦੇ ਹੈਡ-ਕੁਆਰਟਰ ਵੀ ਇਸ ਸ਼ਹਿਰ 'ਚ ਸਥਿਤ ਹਨ।
ਦਿੱਲੀ—ਲਿਸਟ 'ਚ ਦਿੱਲੀ ਦੂਜੇ ਨੰਬਰ 'ਤੇ ਹੈ। ਇਸ ਦੀ ਜੀ.ਡੀ.ਪੀ 167 ਬਿਲੀਅਨ(1,065,501,75,00,000) ਹੈ। ਦਿੱਲੀ ਦੀ ਅਰਥ-ਵਿਵਸਥਾ 'ਚ ਇੱਥੋਂ ਦਾ ਸਰਵਿਸ ਸੈਕਟਰ 75 ਫੀਸਦੀ ਦਾ ਯੋਗਦਾਨ ਕਰਦਾ ਹੈ। ਦਿੱਲੀ ਰਿਟੇਲ, ਕੰਸਟ੍ਰਕਸ਼ਨ, ਟੈਲੀਕਾਮ ਅਤੇ ਪਾਵਰ ਸੈਕਟਰ, ਰਿਅਲ ਸਟੇਟ ਅਤੇ ਬੈਂਕਿੰਗ ਸੈਕਟਰ ਦਾ ਹੱਥ ਮੰਨਿਆ ਜਾਂਦਾ ਹੈ।

ਕੋਲਕਾਤਾ— ਅਮੀਰ ਸਿਟੀ ਦੀ ਲਿਸਟ 'ਚ ਨੰਬਰ 3 'ਤੇ ਹੈ। ਇਸ ਦੀ ਜੀ.ਡੀ.ਪੀ 150 ਬਿਲੀਅਨ ਡਾਲਰ ਮਤਲਬ 95 ਖਰਬ ਰੁਪਏ ਹੈ। ਇੱਥੋਂ ਦੀ 83 ਫੀਸਦੀ ਆਬਾਦੀ ਟਰਸ਼ਿਅਰੀ ਸੈਕਟਰ 'ਚ ਕੰਮ ਕਰਦੀ ਹੈ। ਕੋਲਕਾਤਾ, ਟੈਕਸਟਾਇਲ, ਸਟੀਲ, ਆਈ.ਟੀ, ਦਵਾਈ ਅਤੇ ਮਾਇਨਿੰਗ ਲਈ ਪੂਰੇ ਦੇਸ਼ 'ਚ ਮਸ਼ਹੂਰ ਹੈ।

ਬੰਗਲੁਰੂ— ਲਿਸਟ 'ਚ ਨੰਬਰ 4 'ਤੇ ਹੈ। ਇਸ ਦੀ ਜੀ.ਡੀ.ਪੀ 83 ਬਿਲੀਅਨ ਡਾਲਰ ਮਤਲਬ 52 ਖਰਬ ਰੁਪਏ ਹੈ। ਬੰਗਲੁਰੂ ਸਿਲਿਕਾਨ ਵੈਲੀ ਆਫ ਇੰਡੀਆ ਅਤੇ ਆਈ.ਟੀ ਸੈਕਟਰ ਲਈ ਜਾਣਿਆ ਜਾਂਦਾ ਹੈ

ਹੈਦਰਾਬਾਦ— ਇਸ ਲਿਸਟ 'ਚ 5ਵੇਂ ਨੰਬਰ 'ਤੇ ਹੈ। ਇਸ ਦੀ ਜੀ.ਡੀ.ਪੀ 74 ਬਿਲੀਅਨ ਡਾਲਰ ਮਤਲਬ 47 ਖਰਬ ਰੁਪਏ ਹੈ। ਹੈਦਰਾਬਾਦ ਡਾਇਮੰਡ ਅਤੇ ਪਰਲ ਟ੍ਰੇਡਿੰਗ ਲਈ ਜਾਣਿਆ ਜਾਂਦਾ ਹੈ।

ਚੇਨਈ— ਇਹ ਨੰਬਰ 6 'ਤੇ ਹੈ। ਇਸ ਦੀ ਜੀ.ਡੀ.ਪੀ 66 ਬਿਲੀਅਨ ਮਤਲਬ 42 ਖਰਬ ਹੈ। ਚੇਨਈ ਪੂਰੇ ਦੇਸ਼ 'ਚ ਵਿਦਿਅਕ, ਵਪਾਰਕ, ਸਨਅਤੀ ਅਤੇ ਸਭਿਆਚਾਰ ਸੈਂਟਰ ਲਈ ਜਾਣਿਆ ਜਾਂਦਾ ਹੈ।

ਅਹਿਮਦਾਬਾਦ— ਇਹ 7ਵੇਂ ਨੰਬਰ 'ਤੇ ਹੈ। ਇਸ ਦੀ ਜੀ.ਡੀ.ਪੀ 64 ਬਿਲੀਅਨ ਡਾਲਰ ਮਤਲਬ 40 ਖਰਬ ਹੈ। ਅਹਿਮਦਾਬਾਦ ਇੰਡਸਟ੍ਰੀ, ਬਿਗ ਕਾਰਪੋਰੇਟ, ਟੂਰਿਸਟ ਅਟ੍ਰੈਕਸ਼ਨ ਲਈ ਜਾਣਿਆ ਜਾਂਦਾ ਹੈ।

ਪੁਣੇ— ਇਹ ਨੰਬਰ 8ਵੇਂ 'ਤੇ ਹੈ। ਇਸ ਦੀ ਜੀ.ਡੀ.ਪੀ 48 ਬਿਲੀਅਨ ਡਾਲਰ ਮਤਲਬ 30 ਖਰਬ ਹੈ। ਇੱਥੋਂ ਦੀ ਆਰਥਿਕ ਵਿਵਸਥਾ ਮਜ਼ਬੂਤ ਕਰਨ 'ਚ ਸਭ ਤੋਂ ਜ਼ਿਆਦਾ ਵਿਦਿਅਕ ਸੈਕਟਰ, ਆਈ.ਟੀ, ਆਟੋ ਮੋਬਾਇਲ, ਗਲਾਸ ਅਤੇ ਸੂਗਰ ਸੈਕਟਰ ਦਾ ਯੋਗਦਾਨ ਹੈ।

ਸੂਰਤ— ਇਹ ਨੰਬਰ 9ਵੇਂ 'ਤੇ ਹੈ। ਇਸ ਦੀ ਜੀ.ਡੀ.ਪੀ 40 ਬਿਲੀਅਨ ਡਾਲਰ ਮਤਲਬ 25 ਖਰਬ ਹੈ। ਗੁਜਰਾਤ ਦੀ ਆਰਥਿਕ ਰਾਜਧਾਨੀ ਸੂਰਤ ਡਾਇਮੰਡ ਕਟਿੰਗ-ਪਾਲਿਸ਼ਿੰਗ, ਟੈਕਸਟਾਇਲ ਇੰਡਸਟ੍ਰੀ ਸਟੀਲ ਅਤੇ ਪੈਟ੍ਰੋਕੈਮਿਕਲ ਇੰਡਸਟ੍ਰੀ ਲਈ ਜਾਣਿਆ ਜਾਂਦਾ ਹੈ।

ਵਿਸ਼ਾਖਾਪਟਨਮ— ਆਖ਼ਰੀ ਨੰਬਰ 'ਤੇ ਇਹ ਦੇਸ਼ ਹੈ। ਇਸ ਦੀ ਜੀ.ਡੀ.ਪੀ 26 ਬਿਲੀਅਨ ਡਾਲਰ ਮਤਲਬ 16 ਖਰਬ ਹੈ। ਵਿਸ਼ਾਖਾਪਟਨਮ ਸਟੀਲ ਪਲਾਂਟ, ਆਈ.ਟੀ. ਇੰਡਸਟ੍ਰੀ ਅਤੇ ਬੈਕਿੰਗ ਸੈਕਟਰ ਲਈ ਜਾਣਿਆ ਜਾਂਦਾ ਹੈ।

ਦਿੱਲੀ ਵਿਧਾਨ ਸਭਾ ਦੇ ਅੰਦਰ ਬਾਂਦਰ ਅਤੇ ਸੱਪ, ਭੱਜ-ਦੌੜ ਦਾ ਮਾਹੌਲ
NEXT STORY