ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਦੱਖਣੀ ਹਿੱਸੇ ਨੂੰ ਉੱਤਰੀ ਹਿੱਸੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਕੋਲ ਇਕ ਰੈਸਟੋਰੈਂਟ ਹੈ, ਜੋ ਪਿੰਡ ਦੇ ਇਕ ਆਮ ਘਰ ਵਰਗਾ ਲੱਗਦਾ ਹੈ ਅਤੇ ਆਪਣੇ ਗਾਹਕਾਂ ਨੂੰ ਅਨੋਖੇ ਅੰਦਾਜ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਰੋਸਦਾ ਹੈ। ਭੋਜਨ ਨੂੰ ਰਸੋਈ ਘਰ ਤੋਂ ਮੇਜ਼ ਤੱਕ ਕਿਸੇ ਮਨੁੱਖ ਵਲੋਂ ਨਹੀਂ ਸਗੋਂ ਇਕ ਰੋਬੋਟ ਵਲੋਂ ਲਿਆਂਦਾ ਜਾਂਦਾ ਹੈ ਅਤੇ ਇਹ ਰੋਬੋਟ ਤੁਰ ਅਤੇ ਬੋਲ ਵੀ ਸਕਦਾ ਹੈ। ਅਨੰਨਿਆ ਨਾਮੀ ਰੋਬੋਟ ਆਪਣੇ ਰਸਤੋ 'ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੌਲੀ ਨਾਲ ਕਹਿੰਦਾ ਹੈ,''ਕਿਰਪਾ ਮੈਨੂੰ ਜਾਣ ਦਿਓ। ਕਿਰਪਾ ਰਸਤੇ 'ਚ ਨਾ ਖੜ੍ਹੇ ਹੋਵੋ ਅਤੇ ਮੈਨੂੰ ਸੇਵਾ ਕਰਨ ਦਿਓ।'' ਸਫੈਦ ਰੰਗ ਦਾ ਇਹ ਰੋਬੋਟ ਲਗਭਗ 5 ਫੁੱਟ ਲੰਬਾ ਹੈ ਅਤੇ ਇਸ ਦਾ 'ਚਿਹਰਾ' ਆਇਤਾਕਾਰ ਹੈ, ਜੋ ਸੈਂਸਰ ਨਾਲ ਚੱਲਣ ਵਾਲੀ ਡਿਜੀਟਲ ਸਕ੍ਰੀਨ ਦਾ ਵੀ ਕੰਮ ਕਰਦਾ ਹੈ, ਜਿਸ ਨਾਲ ਰੋਬੋਟ ਕਰਮਚਾਰੀਆਂ ਨੂੰ ਕਿਸੇ ਵਿਸ਼ੇਸ਼ ਮੇਜ਼ 'ਤੇ ਬੈਠੇ ਗਾਹਕਾਂ ਵਲੋਂ 'ਆਰਡਰ' ਕੀਤੇ ਭੋਜਨ ਨੂੰ ਲਿਆਉਣ-ਲਿਜਾਉਣ 'ਚ ਮਦਦ ਮਿਲਦੀ ਹੈ। ਅਨੰਨਿਆ 'ਚ ਪਹੀਏ ਤਾਂ ਹਨ ਪਰ ਹੱਥ ਨਹੀਂ ਹੈ। ਇਸ 'ਚ ਚਾਰ 'ਸ਼ੈਲਫ' ਵੀ ਹਨ, ਜਿਨ੍ਹਾਂ 'ਤੇ ਖਾਣਾ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਗਰਭਵਤੀ ਭਰਜਾਈ ਨਾਲ ਦਿਓਰ ਨੇ ਰਚਾਇਆ ਵਿਆਹ, ਪਤੀ ਦੇ ਸਾਹਮਣੇ ਲਏ 7 ਫੇਰੇ
ਟੇਬਲ 'ਤੇ ਇੰਤਜ਼ਾਰ ਕਰ ਰਿਹਾ ਇਕ ਕਰਮਚਾਰੀ ਟਰੇਅ 'ਚੋਂ ਖਾਣਾ ਕੱਢਦਾ ਹੈ ਅਤੇ ਉਸ ਨੂੰ ਗਾਹਕ ਨੂੰ ਪਰੋਸਦਾ ਹੈ। ਇਹ ਤੁਰਦੇ-ਫਿਰਦੇ ਅਤੇ ਗੱਲ ਕਰਨ ਵਾਲੇ ਰੋਬੋਟ ਨੂੰ ਦੇਖ ਕੇ ਹੈਰਾਨ ਗਾਹਕਾਂ ਲਈ ਇਕ ਅਦਭੁੱਤ ਅਨੁਭਵ ਹੁੰਦਾ ਹੈ। ਮਦਰਜ਼ ਹੱਟ ਰੈਸਟੋਰੈਂਟ ਦੇ ਮੈਨੇਜਰ ਸ਼ੁਭਾਂਕਰ ਮੰਡਲ ਨੇ ਕਿਹਾ,''ਸਾਡੇ ਕੋਲ ਚਾਰ ਰੋਬੋਟ ਹਨ, ਜਿਨ੍ਹਾਂ ਦਾ ਨਾਂ ਅਨੰਨਿਆ ਹੈ। ਇਹ ਰੋਬੋਟ ਹਰ ਕੰਮ ਦਾ ਧਿਆਨ ਰੱਖਦੇ ਹਨ, ਜਿਸ 'ਚ ਘਰ ਦੀ ਸਫ਼ਾਈ ਤੋਂ ਲੈ ਕੇ ਖਾਣਾ ਬਣਾਉਣ ਤੱਕ, 'ਕੈਸ਼ ਕਾਊਂਟਰ' ਸੰਭਾਲਣ ਤੋਂ ਲੈ ਕੇ 'ਰਿਸੈਪਸ਼ਨ ਡੈਸਕ' 'ਤੇ ਮਦਦ ਕਰਨ ਤੱਕ ਸ਼ਾਮਲ ਹੈ। ਇਹ ਰੈਸਟੋਰੈਂਟ ਕੋਲਕਾਤਾ ਤੋਂ ਲਗਭਗ 120 ਕਿਲੋਮੀਟਰ ਦੂਰ ਨਾਦੀਆ ਜ਼ਿਲ੍ਹੇ 'ਚ ਕ੍ਰਿਸ਼ਨਾਨਗਰ ਕੋਲ ਨੈਸ਼ਨਲ ਹਾਈਵੇਅ 12 (ਪਹਿਲਾਂ ਐੱਨ.ਐੱਚ. 34) ਕੋਲ ਸਥਿਤ ਹੈ। ਕੋਲਕਾਤਾ ਤੋਂ ਆਪਣੇ ਪਰਿਵਾਰ ਨਾਲ ਆਈ 10 ਸਾਲਾ ਅਲੰਕ੍ਰਿਤੀ ਰਾਏ ਰੋਬੋਟ ਨੂੰ ਖਾਣਾ ਲਿਆਂਦੇ ਦੇਖ ਕਾਫ਼ੀ ਖੁਸ਼ ਹੋ ਗਈ। ਮੂਲ ਰੂਪ ਨਾਲ ਮਸਕਟ 'ਚ ਰਹਿਣ ਵਾਲੀ ਚੌਥੀ ਜਮਾਤ ਦੀ ਵਿਦਿਆਰਥਣ ਨੇ ਕਿਹਾ,''ਇਹ ਅਦਭੁੱਤ ਹੈ। ਮੈਂ ਰੋਬੋਟ ਨਾਲ ਸੈਲਫ਼ੀ ਵੀ ਲਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੋਖਾਧੜੀ ਦੇ ਦੋਸ਼ 'ਚ ਬੈਂਕ ਕਾਮੇ ਸਮੇਤ ਤਿੰਨ ਗ੍ਰਿਫ਼ਤਾਰ, ਇੰਝ ਬੁਣਿਆ ਸੀ ਠੱਗੀ ਦਾ ਜਾਲ
NEXT STORY