ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਵਿਚਾਲੇ ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕਾਂ ਨੇ ਘਰ 'ਚ ਰਹਿ ਕੇ ਜੰਗ ਜਿੱਤਣੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਘਰ 'ਚ ਰਹਿ ਕੇ ਲਾਕਡਾਊਨ ਤੇ ਸੋਸ਼ਲ ਡਿਸਟੇਂਸਿੰਗ ਦੀ ਪਾਲਣਾ ਕਰੀਏ। ਉਨ੍ਹਾਂ ਨੇ ਕਿਹਾ ਕਿ ਘਰ 'ਚ ਰਹੋ ਤੇ ਪਰਮਾਤਮਾ ਨੂੰ ਅਰਦਾਸ ਕਰੋ।
ਮੋਹਨ ਭਾਗਵਤ ਨੇ ਕਿਹਾ ਕਿ ਪ੍ਰੋਗਰਾਮ ਕਰਨਾ ਸਾਡਾ ਕੰਮ ਨਹੀਂ ਹੈ, ਕੰਮ ਆਪਣਾ ਪ੍ਰੋਗਰਾਮ ਹੈ। ਸੇਵਾ ਦਾ ਕੰਮ ਅੱਜ ਬਦਲ ਗਿਆ ਹੈ। ਸਭ ਕੰਮ ਦੇਖ ਰਹੇ ਹਨ ਤੇ ਹੌਸਲਾ ਵਧਾ ਰਹੇ ਹਨ। ਇਸ ਸਮੇਂ ਘਰ 'ਚ ਹੀ ਰਹਿ ਕੇ ਅਰਦਾਸ ਕਰੋ। ਸਾਨੂੰ ਸਾਰਿਆਂ ਨੂੰ ਘਰ 'ਚ ਰਹਿਣਾ ਚਾਹੀਦਾ ਹੈ। ਸਾਰੀ ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ। ਕੋਰੋਨਾ ਨਾਲ ਘਰ 'ਚ ਹੀ ਰਹਿ ਕੇ ਜੰਗ ਜਿੱਤਣੀ ਹੈ। ਇਹ ਸਾਡਾ ਸਮਾਜ ਹੈ, ਇਹ ਸਾਡਾ ਦੇਸ਼ ਹੈ, ਇਸ ਲਈ ਕੰਮ ਕਰ ਰਹੇ ਹਾਂ। ਕੁਝ ਗੱਲਾਂ ਸਾਰਿਆਂ ਦੇ ਲਈ ਸਪੱਸ਼ਟ ਹੈ। ਨਵੀਂ ਬੀਮਾਰੀ ਹੈ। ਇਸ ਲਈ ਸਭ ਕੁਝ ਪਤਾ ਨਹੀਂ ਹੈ। ਅਜਿਹੇ ਸਥਿਤੀ ਵਿਚ ਇਜ਼ਾਜਿਤ ਲੈ ਕੇ ਸਾਵਧਾਨੀ ਨਾਲ ਕੰਮ ਕਰੀਏ। ਥੱਕਣਾ ਨਹੀਂ ਚਾਹੀਦਾ, ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।
ਮੋਹਨ ਭਾਗਵਤ ਨੇ ਕਿਹਾ ਕਿ ਮਨੁੱਖ ਵਿਚ ਭੇਦ ਨਹੀਂ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਲੋੜਵੰਦਾਂ ਦੀ ਮਦਦ ਕਰਨਾ ਹੈ। ਪਿਆਰ ਕੇ ਆਪਣੇਪਨ ਦੇ ਨਾਲ ਕੰਮ ਕਰਨਾ ਹੋਵੇਗਾ। ਇਸ ਸੰਕਟ ਦੇ ਸਮੇਂ 'ਚ ਠੰਢੇ ਦਿਮਾਗ ਨਾਲ ਸੋਚਣ ਦੀ ਜ਼ਰੂਰਤ ਹੈ। ਇਸ ਸੰਕਟ ਦੇ ਸਮੇਂ 'ਚ ਭਾਰਤ ਦੂਜੇ ਦੇਸ਼ਾਂ ਦੀ ਵੀ ਮਦਦ ਕਰ ਰਿਹਾ ਹੈ। ਨੁਕਸਾਨ ਉਠਾਉਣ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ 'ਚ ਦਵਾਈ ਭੇਜੀ ਗਈ ਹੈ ਤਾਂ ਕਿ ਮਦਦ ਸਾਰਿਆਂ ਨੂੰ ਮਿਲਦੀ ਰਹੇ। ਉਨ੍ਹਾਂ ਨੇ ਕਿਹਾ ਕਿ ਕੁਆਰੰਟੀਨ ਦੇ ਡਰ ਨਾਲ ਲੋਕ ਲੁਕ ਰਹੇ ਹਨ। ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਦੋਸ਼ੀ ਲੋਕ ਹਰ ਜਗ੍ਹਾ ਹੁੰਦੇ ਹਨ ਪਰ ਸਾਨੂੰ ਜੀਵ-ਵਿਗਿਆਨਕ ਤਰੀਕੇ ਨਾਲ ਜੀਵਨ ਚਲਾਉਣਾ ਪੈਂਦਾ ਹੈ।
ਮੋਹਨ ਭਾਵਤਨ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭੜਕਾਉਣ ਵਾਲੇ ਲੋਕਾਂ ਦੀ ਘਾਟ ਨਹੀਂ ਹੈ। ਇਸਦਾ ਲਾਭ ਲੈਣ ਵਾਲੀਆਂ ਤਾਕਤਾਂ ਵੀ ਹਨ। ਦੇਸ਼ 'ਚ ਜਿਸ ਤਰ੍ਹਾਂ ਕੋਰੋਨਾ ਫੈਲਿਆ ਹੋਇਆ ਹੈ, ਉਸਦੀ ਇਕ ਵਜ੍ਹਾ ਇਹ ਵੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਜਿਹੀਆਂ ਤਾਕਤਾਂ ਵਿਰੁੱਧ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾ ਨੇ ਇਸ ਸੰਬੋਧਨ 'ਚ ਤਬਲੀਗੀ ਜਮਾਤ ਦੇ ਮਾਮਲੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਡਰ ਜਾਂ ਗੁੱਸੇ ਦੇ ਕਾਬੂ ਹੇਠਾ ਕੁਝ ਗਲਤ ਕਰ ਦਿੰਦਾ ਹੈ ਤਾਂ ਪੂਰੇ ਸਮੁਦਾਏ ਨੂੰ ਲਪੇਟ ਕੇ ਉਸ ਤੋਂ ਦੂਰੀ ਬਣਾਉਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ ਹੈ ਜੋ ਦੂਜਿਆਂ ਨੂੰ ਭੜਕਾਉਂਦੇ ਹਨ। ਭੜਕਾਉਣਾ ਗੁੱਸੇ ਨੂੰ ਜਨਮ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਅਜਿਹੀ ਤਾਕਤ ਹੈ ਜੋ ਇਸ ਨਾਲ ਲਾਭਾਵਿੰਤ ਹੁੰਦੀ ਹੈ। ਉਹ ਤਾਕਤਾਂ ਅਜਿਹੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀ ਸਥਿਤੀ 'ਚ ਸਾਨੂੰ ਸੁਚੇਤ ਰਹਿਣਾ ਪਵੇਗਾ।
ਹਰਿਆਣਾ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ, ਵਧੀ ਪੀੜ੍ਹਤਾਂ ਦੀ ਗਿਣਤੀ
NEXT STORY