ਨਵੀਂ ਦਿੱਲੀ- ਡਾਲਰ ਦੇ ਮੁਕਾਬਲੇ ਰੁਪਏ ’ਚ ਇਸ ਸਾਲ ਹੁਣ ਤੱਕ 1.40 ਫ਼ੀਸਦੀ ਕਮਜ਼ੋਰ ਹੋ ਚੁੱਕਿਆ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਆਉਣ ਵਾਲੇ ਹਫਤੇ ’ਚ ਡਾਲਰ ਦੇ ਮੁਕਾਬਲੇ ਰੁਪਇਆ 85 ਦੇ ਪੱਧਰ ’ਤੇ ਪਹੁੰਚ ਸਕਦਾ ਹੈ। ਰੁਪਏ ਨੂੰ ਕਮਜ਼ੋਰ ਕਰਨ ’ਚ ਕਈ ਕਾਰਕਾਂ ਦੀ ਭੂਮਿਕਾ ਰਹੀ ਹੈ, ਜਿਵੇਂ ਸ਼ੇਅਰ ਬਾਜ਼ਾਰ ’ਚੋਂ ਵਿਦੇਸ਼ੀ ਨਿਵੇਸ਼ਕਾਂ ਦਾ ਪੈਸੇ ਕੱਢਣਾ, ਮਜ਼ਬੂਤ ਡਾਲਰ ਇੰਡੈਕਸ, ਕਮਜ਼ੋਰ ਗ੍ਰੋਥ ਡਾਟਾ ਆਦਿ।
ਇਸ ਤੋਂ ਇਲਾਵਾ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਵੇਂ ਗਵਰਨਰ ਦੀ ਨਿਯੁਕਤੀ ਦੀ ਵਜ੍ਹਾ ਨਾਲ ਰੁਪਏ ’ਚ ਕਮਜ਼ੋਰੀ ਨੂੰ ਉਤਸ਼ਾਹ ਮਿਲਿਆ। ਦਰਅਸਲ, ਨਵੇਂ ਗਵਰਨਰ ਦੀ ਨਿਯੁਕਤੀ ਕਾਰਨ ਅਗਲੀ ਮਾਨੇਟਰੀ ਪਾਲਿਸੀ ’ਚ ਕੇਂਦਰੀ ਬੈਂਕ ਦੁਆਰਾ ਵਿਆਜ ਦਰ ’ਚ ਕਟੌਤੀ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਹਾਲਾਂਕਿ, ਰੁਪਏ ’ਚ ਕਮਜ਼ੋਰੀ ਅਜੇ ਵੀ ਹੋਰ ਵਿਕਾਸਸ਼ੀਲ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਘੱਟ ਹੈ।
ਰਿਜ਼ਰਵ ਬੈਂਕ ਦੀ ਦਸੰਬਰ ਮਾਨੇਟਰੀ ਪਾਲਿਸੀ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਮਜ਼ਬੂਤ ਮੈਕਰੋਇਕਾਨਮਿਕ ਫੰਡਾਮੈਂਟਲਸ ਅਤੇ ਐਕਸਟਰਨਲ ਸੈਕਟਰ ਆਊਟਲੁਕ ਦੀ ਵਜ੍ਹਾ ਨਾਲ ਰੁਪਏ ’ਚ ਕਮਜ਼ੋਰੀ ਬਾਕੀ ਵਿਕਾਸਸ਼ੀਲ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਘੱਟ ਹੈ।
ਕੀ ਕਹਿੰਦੇ ਹਨ ਬਲੂਮਬਰਗ ਦੇ ਅੰਕੜੇ
ਬਲੂਮਬਰਗ ਦੇ ਅੰਕੜਿਆਂ ਮੁਤਾਬਕ ਜਾਪਾਨ ਅਤੇ ਸਾਊਥ ਕੋਰੀਆ ਦੀਆਂ ਕਰੰਸੀਆਂ ਨਾਲੋਂ ਭਾਰਤੀ ਰੁਪਏ ਦੀ ਮਜ਼ਬੂਤੀ ਡਾਲਰ ਦੇ ਮੁਕਾਬਲੇ ਬਣੀ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ’ਚ ਇਸ ਸਾਲ 1.40 ਫ਼ੀਸਦੀ ਦੀ ਕਮਜ਼ੋਰੀ ਹੈ, ਜਦੋਂ ਕਿ ਜਾਪਾਨੀ ਅਤੇ ਦੱਖਣ ਕੋਰੀਆਈ ਕਰੰਸੀ ’ਚ ਕ੍ਰਮਵਾਰ 8.78 ਅਤੇ 8.53 ਫ਼ੀਸਦੀ ਦੀ ਕਮਜ਼ੋਰੀ ਹੈ।
ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਫਿਲੀਪੀਨਸ ਦੀ ਕਰੰਸੀ ਪੇਸੋ ’ਚ 5.85 ਫ਼ੀਸਦੀ ਦੀ ਕਮਜ਼ੋਰੀ ਰਹੀ। ਹਾਲਾਂਕਿ, ਮਲੇਸ਼ੀਆਈ ਕਰੰਸੀ ਅਤੇ ਹਾਂਗਕਾਂਗ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਮਲੇਸ਼ੀਆਈ ਕਰੰਸੀ ਅਤੇ ਹਾਂਗਕਾਂਗ ਡਾਲਰ ’ਚ ਕ੍ਰਮਵਾਰ 3.51 ਅਤੇ 0.43 ਫ਼ੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਰੁਪਏ ਦੀ ਕਮਜ਼ੋਰੀ ਨੂੰ ਰੋਕਣ ਲਈ ਕੇਂਦਰੀ ਬੈਂਕ ਵੱਲੋਂ ਕੀਤੀ ਗਈ ਦਖਲ-ਅੰਦਾਜ਼ੀ ਦਾ ਸਕਾਰਾਤਮਕ ਅਸਰ ਵੀ ਨਜ਼ਰ ਆਇਆ ਹੈ ਅਤੇ ਇਸ ਨਾਲ ਭਾਰਤੀ ਕਰੰਸੀ ਦੇ ਉਤਾਰ-ਚੜ੍ਹਾਅ ਨੂੰ ਸੀਮਿਤ ਕਰਨ ’ਚ ਮਦਦ ਮਿਲੀ ਹੈ।
ਭਾਜਪਾ ਨੂੰ ਵੱਡਾ ਝਟਕਾ, ਰਮੇਸ਼ ਪਹਿਲਵਾਨ ਪਤਨੀ ਸਣੇ 'ਆਪ' 'ਚ ਸ਼ਾਮਲ
NEXT STORY