ਬਸਤੀ — ਉੱਤਰ-ਪ੍ਰਦੇਸ਼ 'ਚ ਕਾਂਵੜ ਯਾਤਰਾ ਨੂੰ ਸੁੱਖ-ਸ਼ਾਂਤੀ ਨਾਲ ਲੰਗਾਉਣ ਲਈ ਅਯੋਧਿਆ ਤੋਂ ਲੈ ਕੇ ਬਸਤੀ ਤੱਕ ਕਾਂਵੜ ਯਾਤਰੀਆਂ ਦੀ ਨਿਗਰਾਨੀ ਪੁਲਸ ਵਲੋਂ ਹੈਲੀਕਾਪਟਰ ਤੋਂ ਕੀਤੀ ਜਾਵੇਗੀ।
ਗੋਰਖਪੁਰ ਜੋਨ ਦੇ ਪੁਲਸ ਸੁਪਰਡੰਟ ਮੋਹਿਤ ਅਗਰਵਾਲ ਨੇ ਅੱਜ ਇਥੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਂਵੜ ਯਾਤਰਾ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵੀਧਾ ਨਹੀਂ ਹੋਣੀ ਚਾਹੀਦੀ, ਇਸ ਦੇ ਲਈ ਪੁਲਸ ਵਲੋਂ ਹਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਯੋਧਿਆ ਤੋਂ ਬਸਤੀ ਜ਼ਿਲੇ ਦੇ ਭਦੇਸ਼ਰਨਾਥ ਧਾਮ ਤੱਕ ਕਾਂਵਡਿਯੋਂ ਦੇ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਾਂਵੜ ਯਾਤਰਾ ਨੂੰ ਠੀਕ-ਠਾਕ ਪੂਰਾ ਕਰਨ ਲਈ 1 ਹਜ਼ਾਰ ਪੁਲਸ ਦੇ ਜਵਾਨ, 200 ਥਾਣੇਦਾਰ ਅਤੇ 10 ਸੀਨੀਅਰ ਅਧਿਕਾਰੀ ਸੁਰੱਖਿਆ ਅਵਸਥਾ ਵਿੱਚ ਲਗਾਏ ਗਏ ਹਨ। ਇਸ ਸੁਰੱਖਿਆ ਵਿਵਸਥਾ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
ਅਦਾਕਾਰ ਅਤੇ ਗਾਇਕ ਕਿਸ਼ੋਰ ਕੁਮਾਰ ਦੇ ਘਰ ਨੂੰ ਢਾਹੁਣ ਦਾ ਨੋਟਿਸ ਜਾਰੀ
NEXT STORY