ਨਵੀਂ ਦਿੱਲੀ- ਭਾਜਪਾ ਨੇ ਸਾਕਸ਼ੀ ਕਤਲਕਾਂਡ ਦੇ ਮੁਲਜ਼ਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ 'ਲਵ ਜੇਹਾਦ' ਦਾ ਮਾਮਲਾ ਹੈ। 16 ਸਾਲਾ ਸਾਕਸ਼ੀ 'ਤੇ 20 ਤੋਂ ਵੱਧ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਪੱਥਰ ਨਾਲ ਉਸ 'ਤੇ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਸਰੀਰ ਸੱਟ ਦੇ 34 ਨਿਸ਼ਾਨ ਪਾਏ ਗਏ ਹਨ।
ਇਹ ਵੀ ਪੜ੍ਹੋ- ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ
ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਸ਼ਾਹਬਾਦ ਡੇਅਰੀ ਕਤਲਕਾਂਡ ਦੇ ਕਾਤਲ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਪ ਰਾਜਪਾਲ ਦੀ ਨਿਗਰਾਨੀ ਵਿਚ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕੇਜਰੀਵਾਲ ਸਰਕਾਰ ਦੀ ਤੁਸ਼ਟੀਕਰਨ ਦੀ ਨੀਤੀ ਅਦਾਲਤੀ ਸੁਣਵਾਈ ਨੂੰ ਪ੍ਰਭਾਵਿਤ ਨਾ ਕਰੇ।
ਇਹ ਵੀ ਪੜ੍ਹੋ- ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ
ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਫਾਸਟ ਟਰੈਕ ਅਦਾਲਤਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਬਲਾਤਕਾਰ, ਕਤਲ ਜਾਂ ਲਵ ਜੇਹਾਦ ਦੇ ਮਾਮਲਿਆਂ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਨਿਯਮਿਤ ਵਕੀਲਾਂ 'ਤੇ ਪਹਿਲਾਂ ਤੋਂ ਹੀ ਦਬਾਅ ਹਨ। ਤਿਵਾੜੀ ਅਤੇ ਸਚਦੇਵਾ ਦੋਹਾਂ ਨੇ ਸਾਹਿਲ ਦੇ ਰੂਪ ਵਿਚ ਪਛਾਣੇ ਜਾਣ ਵਾਲੇ ਮੁਲਜ਼ਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਉਸ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਤਿਵਾੜੀ ਨੇ ਕਿਹਾ ਕਿ ਸਾਹਿਲ ਸਰਫਰਾਜ ਵਲੋਂ ਨਾਬਾਲਗ ਕੁੜੀ ਸਾਕਸ਼ੀ ਦੇ ਕਤਲ ਨਾਲ ਦੇਸ਼ ਦੇ ਹਰ ਵਿਅਕਤੀ ਦੀ ਆਤਮਾ ਹਿਲ ਗਈ ਹੈ। ਭਾਜਪਾ ਦੀ ਮੰਗ ਹੈ ਕਿ ਕਾਤਲ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ।
ਸਿਹਰਾ ਸਜਾਉਣ ਮੌਕੇ ਲਾੜੇ ਨੂੰ ਆਈ ਮੌਤ, ਬਰਾਤ ਦੀ ਥਾਂ ਉੱਠੀ ਅਰਥੀ, ਮਾਤਮ 'ਚ ਬਦਲੀਆਂ ਖੁਸ਼ੀਆਂ
NEXT STORY