ਰਿਆਦ— ਸਾਊਦੀ ਅਰਬ ਮੀਡੀਆ ਮੁਤਾਬਕ ਦੇਸ਼ ਅੰਦਰ ਲਗਭਗ 65 ਹਜ਼ਾਰ ਕਰੋੜ ਰੁਪਏ ਦਾ ਘਪਲਾ ਹੋਇਆ ਹੈ, ਜੋ ਕਿ ਕਿਸੇ ਹੋਰ ਨੇ ਨਹੀਂ ਬਲਕਿ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ, ਕੁਝ ਕਾਰੋਬਾਰੀਆਂ ਤੇ ਆਗੂਆਂ ਨੇ ਕੀਤਾ ਹੈ। ਸਾਊਦੀ ਅਰਬ ਤੋਂ ਅਜਿਹੀ ਖਬਰ ਆਊਣ ਪਿੱਛੋਂ ਕਈ ਦੇਸ਼ਾਂ ਖਲਬਲੀ ਮੱਚ ਗਈ ਹੈ। ਬੀਤੇ ਦਿਨੀਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਖੁਲਾਸਾ ਕੀਤਾ ਸੀ ਕਿ ਦੇਸ਼ 'ਚ ਵੱਡੇ ਪੈਮਾਨੇ 'ਤੇ ਘਪਲਾ ਹੋਇਆ ਹੈ, ਜਿਸ ਦੀ ਜਾਣਕਾਰੀ ਦਿੰਦਿਆਂ ਸ਼ੇਖ ਸੌਦ ਅਲ ਮੋਜੇਬ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੋਧ 'ਚ ਚੱਲ ਰਹੀ ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ 199 ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਸੇ ਦਾ ਵੀ ਨਾਂ ਨਾ ਲੈਂਦੇ ਕਿਹਾ ਕਿ ਇਸ 'ਚ ਸ਼ਾਹੀ ਪਰਿਵਾਰ ਦੇ ਮੈਂਬਰ, ਨੇਤਾ ਤੇ ਕਾਰੋਬਾਰੀ ਵੀ ਸ਼ਾਮਲ ਹਨ। ਸ਼ੇਖ ਮੋਜੇਬ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਸਬੂਤ ਬਹੁਤ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਦੇ ਖਾਤਿਆਂ ਨੂੰ ਸੀਜ਼ ਕਰ ਦਿੱਤਾ ਗਿਆ ਹੈ।
ਸੇਖ ਸੌਦ ਅਲ ਮੋਜੇਬ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਕਮੇਟੀ ਦੀ ਸਰਪ੍ਰਸਤੀ, ਜੋ ਕਿ ਸ਼ਾਹੀ ਪਰਿਵਾਰ ਵਲੋਂ ਬਣਾਈ ਗਈ ਹੈ ਤੇ 32 ਸਾਲਾਂ ਕ੍ਰਾਊਨ ਪ੍ਰਿੰਸ ਜਿਸ ਦੀ ਅਗਵਾਈ ਕਰ ਰਹੇ ਹਨ, ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਸ ਨੇ ਕਿਹਾ ਕਿ 208 ਲੋਕਾਂ ਨੂੰ ਅਜੇ ਤੱਕ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਨ੍ਹਾਂ 'ਚੋਂ 7 ਨੂੰ ਬਿਨ੍ਹਾਂ ਚਾਰਜ ਦੇ ਬਰੀ ਕਰ ਦਿੱਤਾ ਗਿਆ। ਅਟਾਰਨੀ ਜਨਰਲ ਨੇ ਕਿਹਾ ਕਿ ਸੰਭਾਵਿਤ ਪੈਮਾਨਾ ਬਹੁਤ ਵੱਡਾ ਹੈ। ਪਿੱਛਲੇ ਤਿੰਨ ਸਾਲਾਂ ਤੋਂ ਸਾਡੀ ਤਫਤੀਸ਼ ਦੇ ਅਧਾਰ 'ਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਯੋਜਨਾਬੱਧ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਰਾਹੀਂ ਘੱਟੋ ਘੱਟ 100 ਅਰਬ ਡਾਲਰ ਦੀ ਦੁਰਵਰਤੋਂ ਕੀਤੀ ਗਈ ਹੈ।
ਸ਼ੇਖ ਮੋਜੇਬ ਨੇ ਕਿਹਾ ਕਿ ਮੰਗਲਵਾਰ ਨੂੰ ਸਬੰਧਿਤ ਵਿਅਕਤੀਆਂ ਦੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਅਜੇ ਕੁਝ ਅਟਕਲਾਂ ਕਾਰਨ ਸਾਹਮਣੇ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਜਾਰੀ ਹੈ ਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਪਛਾਣ ਸਾਹਮਣੇ ਲਿਆਂਦੀ ਜਾਵੇਗੀ।
ED ਦਾ ਵੱਡਾ ਖੁਲਾਸਾ, ਨੋਟਬੰਦੀ ਤੋਂ ਬਾਅਦ ਮਾਇਆਵਤੀ ਸਮੇਤ ਕਈ ਆਗੂਆਂ ਨੇ ਟਿਕਾਣੇ ਲਗਾਏ ਕਰੋੜਾਂ ਰੁਪਏ
NEXT STORY