ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਕੇਂਦਰ-ਦਿੱਲੀ ਸੇਵਾ ਵਿਵਾਦ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੀ ਵੀਰਵਾਰ ਨੂੰ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਇਕ 'ਵੱਡੀ ਜਿੱਤ' ਦੱਸਿਆ। ਸੁਪਰੀਮ ਕੋਰਟ ਨੇ ਐਤਵਾਰ ਨੂੰ ਸਰਬਸੰਮਤੀ ਨਾਲ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੇਵਾਵਾਂ ਦੇ ਸੰਬੰਧ 'ਚ ਦਿੱਲੀ ਸਰਕਾਰ ਕੋਲ ਵਿਧਾਨਕ ਅਤੇ ਕਾਰਜਕਾਰੀ ਸ਼ਕਤੀਆਂ ਹਨ। 'ਆਪ' ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਟਵੀਟ ਕੀਤਾ, 'ਸਤਿਆਮੇਵ ਜਯਤੇ। ਦਿੱਲੀ ਸਰਕਾਰ ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ ਹੋਈ। ਚੁਣੀ ਹੋਈ ਸਰਕਾਰ ਕੋਲ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਦਾ ਅਧਿਕਾਰ ਹੋਵੇਗਾ। ਅਧਿਕਾਰੀ ਚੁਣੀ ਹੋਈ ਸਰਕਾਰ ਰਾਹੀਂ ਹੀ ਕੰਮ ਕਰਨਗੇ।'
ਪਾਰਟੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਦੇ ਕੰ ਰੋਕਣ ਲਈ ਕੇਂਦਰ ਦੁਆਰਾ ਭੇਜੇ ਗਏ ਉਪਰਾਜਪਾਲ ਦਾ ਅਧਿਕਾਰੀਆਂ 'ਤੇ ਕੋਈ ਕੰਟਰੋਲ ਨਹੀਂ ਹੋਵੇਗਾ। 'ਆਪ' ਨੇਤਾ ਅਤੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੇ ਇਸ ਫੈਸਲੇ ਨੂੰ 'ਇਤਿਹਾਸਕ ਫੈਸਲਾ' ਦੱਸਿਆ ਅਤੇ ਕਿਹਾ ਕਿ ਇਹ ਇਕ ਮਜ਼ਬੂਤ ਸੰਦੇਸ਼ ਦਿੰਦਾ ਹੈ। ਚੱਢਾ ਨੇ ਟਵੀਟ ਕੀਤਾ, 'ਸਤਿਆਮੇਵ ਜਯਤੇ। ਦਿੱਲੀ ਦੀ ਜਿੱਤ ਹੋਈ।'

ਮਾਣਯੋਗ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਇਹ ਸਖ਼ਤ ਸੰਦੇਸ਼ ਦਿੰਦਾ ਹੈ ਕਿ ਦਿੱਲੀ ਸਰਕਾਰ ਦੇ ਨਾਲ ਕੰਮ ਕਰ ਰਹੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨੂੰ ਭੰਗ ਕਰਨ ਲਈ ਕੇਂਦਰ ਦੁਆਰਾ ਭੇਜੇ ਗਏ ਅਣ-ਚੁਣੇ, ਅਣ-ਅਧਿਕਾਰਤ ਵਿਅਕਤੀਆਂ ਯਾਨੀ ਉਪਰਾਜਪਾਲ ਦੀ ਬਜਾਏ, ਚੁਣੀ ਹੋਈ ਸਰਕਾਰ ਰਾਹੀਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨਾ ਹੈ।
ਸੁਪਰੀਮ ਕੋਰਟ ਦਾ ਦਿੱਲੀ ਸਰਕਾਰ ਦੇ ਹੱਕ 'ਚ ਵੱਡਾ ਫ਼ੈਸਲਾ, ਕੇਜਰੀਵਾਲ ਬੋਲੇ- ਲੋਕਤੰਤਰ ਦੀ ਜਿੱਤ ਹੋਈ
NEXT STORY