ਨਵੀਂ ਦਿੱਲੀ— ਦੇਸ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਕੇਂਦਰੀ ਸਕੂਲਾਂ 'ਚ ਬੱਚਿਆਂ ਵਲੋਂ ਸਵੇਰੇ ਸਮੇਂ ਗਾਈ ਜਾਣ ਵਾਲੀ ਪ੍ਰਾਥਨਾ 'ਤੇ ਵੀ ਸਵਾਲ ਚੁੱਕੇ ਗਏ ਹਨ। ਸੁਪਰੀਮ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਅਤੇ ਕੇਂਦਰ ਸਕੂਲਾਂ ਨੂੰ ਨੋਟਿਸ ਜਾਰੀ ਕਰ ਕੇ ਇਸ ਦਾ ਜਵਾਬ ਮੰਗਿਆ ਹੈ।
ਅਦਾਲਤ ਨੇ ਨੋਟਿਸ ਜਾਰੀ ਕਰ ਕੇ ਸਵਾਲ ਕੀਤਾ ਹੈ ਕਿ ਕੀ ਰੋਜ਼ਾਨਾ ਸਵੇਰੇ ਸਕੂਲ 'ਚ ਹੋਣ ਵਾਲੀ ਹਿੰਦੀ ਅਤੇ ਸੰਸਕ੍ਰਿਤੀ ਦੀ ਪ੍ਰਾਥਨਾ ਨਾਲ ਕਿਸੇ ਧਾਰਮਿਕ ਮਾਨਤਾ ਨੂੰ ਵਧਾਵਾ ਮਿਲ ਰਿਹਾ ਹੈ? ਇਸ ਦੀ ਜਗ੍ਹਾ ਸਰਵਧਰਮ ਪ੍ਰਾਥਨਾ ਕਿਉਂ ਨਹੀਂ ਕਰਵਾਈ ਜਾ ਸਕਦੀ? ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਅਦਾਲਤ ਨੇ 4 ਹਫਤੇ 'ਚ ਮੰਗੇ ਹਨ। ਪਟੀਸ਼ਨਰ ਵਿਨਾਇਕ ਸ਼ਾਹ ਖੁਦ ਕੇਂਦਰੀ ਸਕੂਲ 'ਚ ਪੜ੍ਹੇ ਹਨ। ਉਨ੍ਹਾਂ ਦੀ ਪਟੀਸ਼ਨ ਮੁਤਾਬਕ ਜਦੋਂ ਸਕੂਲ 'ਚ ਹਰ ਧਰਮ ਦੇ ਬੱਚੇ ਪੜਨ ਆਉਂਦੇ ਹਨ ਤਾਂ ਕਿਸੇ ਇਕ ਧਰਮ ਨਾਲ ਜੁੜੀ ਪ੍ਰਾਥਨਾ ਕਿਉਂ ਕਰਵਾਈ ਜਾਂਦੀ ਹੈ।
ਭੀਮਾ ਕੋਰੇਗਾਓਂ ਹਿੰਸਾ : ਪੁਣੇ ਪੁਲਸ ਨੇ 3 ਹੋਰ ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY