ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਇਕ ਸਕੂਲ 'ਚ 14 ਸਾਲਾ ਇਕ ਵਿਦਿਆਰਥਣ ਫਾਹੇ ਨਾਲ ਲਟਕਦੀ ਮਿਲੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨਾਲ ਰੇਪ ਕੀਤੇ ਜਾਣ ਦਾ ਦੋਸ਼ ਲਗਾਇਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਸੈਕਟਰ 115 ਦੇ ਸਕੂਲ 'ਚ 3 ਜੁਲਾਈ ਨੂੰ ਇਹ ਵਾਰਦਾਤ ਹੋਈ। ਸੋਸ਼ਲ ਮੀਡੀਆ 'ਤੇ ਬਵਾਲ ਹੋਣ 'ਤੇ ਐਤਵਾਰ ਨੂੰ ਇਹ ਮਾਮਲਾ ਸਾਹਮਣੇ ਆਇਆ। ਸੋਸ਼ਲ ਮੀਡੀਆ 'ਤੇ ਵਿਦਿਆਰਥਣ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਹੁਣ ਤੱਕ ਥਾਣਾ ਸੈਕਟਰ 49 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਵਲੋਂ ਇਸ ਸੰਬੰਧ 'ਚ ਪੁਲਸ ਨਾਲ ਸੰਪਰਕ ਕੀਤੇ ਜਾਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ 'ਚ ਇਸ ਵਿਦਿਆਰਥਣ ਦੇ ਪਰਿਵਾਰ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਚ ਪੱਤਰ ਭੇਜ ਕੇ ਨੋਇਡਾ ਦੇ ਸੰਬੰਧਤ ਸਕੂਲ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਕਾਨੂੰਨੂ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵਿਦਿਆਰਥਣ 10ਵੀਂ 'ਚ ਪੜ੍ਹਦੀ ਸੀ। ਵਿਦਿਆਰਥਣ ਦੀ ਮਾਂ ਨੇ ਪਰਿਵਾਰ ਦੇ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਲੋਕਾਂ ਤੋਂ ਇਨਸਾਫ਼ ਪਾਉਣ 'ਚ ਮਦਦ ਦੀ ਅਪੀਲ ਕੀਤੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ। ਪੁਲਸ ਨੇ ਸਕੂਲ ਪ੍ਰਬੰਧਨ ਨਾਲ ਸੰਪਰਕ ਕੀਤਾ ਅਤੇ ਮੌਕੇ 'ਤੇ ਸੂਚਨਾ ਜੁਟਾਈ। ਪੁਲਸ ਨੇ ਕਿਹਾ,''ਇਹ ਸਾਹਮਣੇ ਆਇਆ ਕਿ ਕੁੜੀ ਨੇ 3 ਜੁਲਾਈ ਨੂੰ ਸੁਸਾਈਡ ਨੋਟ ਲਿਖਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਉਸ ਨੇ ਉਸ 'ਚ ਸਪੱਸ਼ਟ ਲਿਖਿਆ ਹੈ ਕਿ ਸਕੂਲ ਸਮੇਤ ਕੋਈ ਵੀ ਉਸ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਨਹੀਂ ਹੈ।'' ਉਸ ਨੇ ਆਪਣੇ ਪਰਿਵਾਰ ਅਤੇ ਉਨ੍ਹਾਂ ਦੇ ਸਾਹਮਣੇ ਮੌਜੂਦ ਸਮੱਸਿਆਵਾਂ ਬਾਰੇ ਵੀ ਲਿਖਿਆ ਹੈ।''
10ਵੀਂ ਅੱਵਲ ਰਹੀ ਹਰਸ਼ਿਤਾ ਨੂੰ ਨੈਨਾ ਚੌਟਾਲਾ ਨੇ ਲੈਪਟਾਪ ਦੇ ਕੇ ਕੀਤਾ ਸਨਮਾਨਤ
NEXT STORY