ਨਵੀਂ ਦਿੱਲੀ - ਦਿੱਲੀ ਸਰਕਾਰ 29 ਨਵੰਬਰ ਤੋਂ ਰਾਜਧਾਨੀ ਦੇ ਸਾਰੇ ਸਕੂਲ ਮੁੜ ਖੋਲ੍ਹਣ ਜਾ ਰਹੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ। ਸੋਮਵਾਰ ਤੋਂ ਖੁੱਲ੍ਹਣ ਜਾ ਰਹੇ ਸਕੂਲਾਂ ਵਿੱਚ ਹਰ ਜਮਾਤ ਦੇ ਵਿਦਿਆਰਥੀ ਜਾ ਸਕਣਗੇ।
ਇਹ ਵੀ ਪੜ੍ਹੋ - ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ
ਦਿੱਲੀ ਸਰਕਾਰ ਦੇ ਅਨੁਸਾਰ, ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦੀ ਹਾਲਤ ਲਗਾਤਾਰ ਸੁਧਰ ਰਹੀ ਹੈ। ਫਿਲਹਾਲ ਪ੍ਰਦੂਸ਼ਣ ਦੀਵਾਲੀ ਤੋਂ ਪਹਿਲਾਂ ਵਾਲੀ ਸਟੇਜ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਰਾਜ ਵਿੱਚ ਵਿਦਿਅਕ ਅਦਾਰੇ ਬੇਹੱਦ ਖ਼ਰਾਬ ਹਵਾ ਗੁਣਵਤਤਾ ਦੇ ਚੱਲਦੇ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਸਾਰੇ ਸਰਕਾਰੀ ਦਫਤਰਾਂ ਵਿੱਚ ਵਰਕ ਫਰਾਮ ਹੋਮ ਲਾਗੂ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕਰੋਨ: ਤਾਮਿਲਨਾਡੂ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਤਾਇਨਾਤ
NEXT STORY