ਅਯੁੱਧਿਆ- ਅਯੁੱਧਿਆ ਚ 9 ਨਵੰਬਰ 2019 ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਨਾਲ ਹੀ ਰਾਮ ਮੰਦਰ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਗਈ ਸੀ। ਜਿਸ ਤੋਂ ਬਾਅਦ ਇਹ ਥਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਹੀ ਵਜ੍ਹਾ ਹੈ ਕਿ ਵਿਧਾਇਕਾਂ ਤੋਂ ਲੈ ਕੇ ਵੱਡੇ-ਵੱਡੇ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਤੱਕ ਵਿਚ ਜ਼ਮੀਨ ਖਰੀਦਣ ਦੀ ਹੋੜ ਮਚ ਗਈ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਫਰਵਰੀ 2020 ਵਿਚ ਮੰਦਰ ਦੇ ਨਿਰਮਾਣ ਲਈ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਸੀ। 70 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਅਤੇ ਪ੍ਰੋਜੈਕਟ ਨੇ ਰਫ਼ਤਾਰ ਫੜੀ।
ਇਹ ਵੀ ਪੜ੍ਹੋ: ‘ਓਮੀਕਰੋਨ’ ਨੇ ਵਧਾਈ ਟੈਨਸ਼ਨ; ਦਿੱਲੀ ’ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ’ਤੇ ਰੋਕ
ਜਿਵੇਂ-ਜਿਵੇਂ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਪਲਾਟ ਤੇਜ਼ੀ ਨਾਲ ਖਰੀਦੇ ਜਾ ਰਹੇ ਹਨ। ਜ਼ਮੀਨ ਖਰੀਦਣ ਵਾਲਿਆਂ ਵਿਚ ਵਿਧਾਇਕ, ਮੇਅਰ, ਸੂਬਾ ਓ. ਬੀ. ਸੀ. ਕਮਿਸ਼ਨ ਦੇ ਮੈਂਬਰ, ਡਿਵੀਜ਼ਨਲ ਕਮਿਸ਼ਨਰ, ਸਬ ਡਿਵੀਜ਼ਨਲ ਮੈਜਿਸਟਰੇਟ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਅਤੇ ਰਾਜ ਸੂਚਨਾ ਕਮਿਸ਼ਨਰ ਦੇ ਰਿਸ਼ਤੇਦਾਰ ਸ਼ਾਮਲ ਹਨ। 'ਦਿ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਇਹ ਜ਼ਮੀਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਵਾਲੀ ਥਾਂ ਦੇ 5 ਕਿਲੋਮੀਟਰ ਦੇ ਘੇਰੇ ਵਿਚ ਲਈ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਿਸ ਨੇ ਕਿੰਨੀ ਜ਼ਮੀਨ ਖਰੀਦੀ ਹੈ ਅਤੇ ਇਸ ਲਈ ਕਿੰਨੇ ਪੈਸੇ ਦਿੱਤੇ ਗਏ ਹਨ-
1. ਅਯੁੱਧਿਆ ਵਿਚ ਡਿਵੀਜ਼ਨਲ ਕਮਿਸ਼ਨਰ (ਨਵੰਬਰ 2019 ਤੋਂ) ਵਿਧਾਇਕ ਅਗਰਵਾਲ ਦੇ ਸਹੁਰੇ ਕੇਸ਼ਵ ਪ੍ਰਸਾਦ ਅਗਰਵਾਲ ਨੇ 10 ਦਸੰਬਰ ਨੂੰ ਬਰਹਟਾ ਮਾਂਝਾ ਵਿੱਚ 2530 ਵਰਗ ਮੀਟਰ ਜ਼ਮੀਨ 31 ਲੱਖ ਰੁਪਏ ਵਿੱਚ ਖਰੀਦੀ ਹੈ। ਉਸ ਦੇ ਜੀਜਾ ਆਨੰਦ ਵਰਧਨ ਨੇ ਵੀ ਉਸੇ ਦਿਨ ਮਹਾਰਿਸ਼ੀ ਰਾਮਾਇਣ ਵਿਦਿਆਪੀਠ ਟਸਰੱਟ (ਐਮ. ਵੀ. ਆਰ. ਟੀ.) ਤੋਂ ਉਸੇ ਪਿੰਡ ਵਿੱਚ 1260 ਵਰਗ ਮੀਟਰ ਜ਼ਮੀਨ 15.50 ਲੱਖ ਰੁਪਏ ਵਿੱਚ ਖਰੀਦੀ ਸੀ।
2. ਪੁਰਸ਼ੋਤਮ ਦਾਸ ਗੁਪਤਾ 20 ਜੁਲਾਈ 2018 ਤੋਂ 10 ਸਤੰਬਰ 2021 ਤੱਕ ਅਯੁੱਧਿਆ ਵਿਚ ਮੁੱਖ ਮਾਲ ਅਧਿਕਾਰੀ ਸਨ। ਹੁਣ ਉਹ ਗੋਰਖਪੁਰ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਹਨ। ਉਸਦੇ ਜੀਜਾ ਅਤੁਲ ਗੁਪਤਾ ਦੀ ਪਤਨੀ ਤ੍ਰਿਪਤੀ ਗੁਪਤਾ ਨੇ ਅਮਰ ਜੀਤ ਯਾਦਵ ਨਾਲ ਸਾਂਝੇਦਾਰੀ 'ਚ 12 ਅਕਤੂਬਰ, 2021 ਨੂੰ ਬਰਹਟਾ ਮਾਂਝਾ ਵਿਖੇ 1130 ਵਰਗ ਮੀਟਰ ਜ਼ਮੀਨ ਖਰੀਦੀ ਸੀ। ਇਹ ਜ਼ਮੀਨ ਐਮ. ਵੀ. ਆਰ. ਟੀ. ਤੋਂ 21.88 ਲੱਖ ਰੁਪਏ ਵਿਚ ਲਈ ਗਈ ਹੈ।
ਇਹ ਵੀ ਪੜ੍ਹੋ: ‘ਓਮੀਕਰੋਨ’ ਵਕੀਲ ਜੋੜੇ ਦੇ ਵਿਆਹ ’ਚ ਬਣਿਆ ਰੋੜਾ, ਹਾਈ ਕੋਰਟ ਨੇ ਆਨਲਾਈਨ ਵਿਆਹ ਦੀ ਦਿੱਤੀ ਇਜਾਜ਼ਤ
3. ਅਯੁੱਧਿਆ ਜ਼ਿਲੇ ਦੇ ਗੋਸਾਈਗੰਜ ਦੇ ਵਿਧਾਇਕ ਇੰਦਰ ਪ੍ਰਤਾਪ ਤਿਵਾਰੀ ਨੇ 18 ਨਵੰਬਰ, 2019 ਨੂੰ ਬਰਹਟਾ ਮਾਂਝਾ ਵਿਚ ਐਮ. ਵੀ. ਆਰ. ਟੀ. ਤੋਂ 2593 ਵਰਗ ਮੀਟਰ ਜ਼ਮੀਨ 30 ਲੱਖ ਰੁਪਏ ਵਿਚ ਖਰੀਦੀ। 16 ਮਾਰਚ 2021 ਨੂੰ ਉਸ ਦੇ ਜੀਜਾ ਰਾਜੇਸ਼ ਕੁਮਾਰ ਮਿਸ਼ਰਾ ਨੇ ਰਾਘਵਾਚਾਰੀਆ ਨਾਲ ਮਿਲ ਕੇ ਸੂਰਜ ਦਾਸ ਤੋਂ ਬਰਹਟਾ ਮਾਂਝਾ ਵਿਚ 6320 ਵਰਗ ਮੀਟਰ ਜ਼ਮੀਨ 47.40 ਲੱਖ ਰੁਪਏ ਵਿੱਚ ਖਰੀਦੀ ਸੀ।
4. 26 ਜੁਲਾਈ, 2020 ਅਤੇ 30 ਮਾਰਚ, 2021 ਦਰਮਿਆਨ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦਾ ਅਹੁਦੇ 'ਤੇ ਰਹੇ ਦੀਪਕ ਕੁਮਾਰ, ਹੁਣ ਅਲੀਗੜ੍ਹ ਵਿੱਚ ਡੀ.ਆਈ.ਜੀ. ਹੈ। ਉਸਦੀ ਪਤਨੀ ਦੀ ਭੈਣ ਮਹਿਮਾ ਠਾਕੁਰ ਨੇ 1 ਸਤੰਬਰ, 2021 ਨੂੰ ਐਮ. ਵੀ. ਆਰ. ਟੀ. ਤੋਂ 19.75 ਲੱਖ ਰੁਪਏ ਵਿਚ 1020 ਵਰਗ ਮੀਟਰ ਜ਼ਮੀਨ ਖਰੀਦੀ ਸੀ। ਇਹ ਵੀ ਬਰਹਟਾ ਮਾਂਝੇ ਵਿਚ ਖਰੀਦੀ ਗਈ ਹੈ।
5. ਲਖਨਊ ਵਿਚ ਰਹਿ ਰਹੇ ਯੂ.ਪੀ. ਕੇਡਰ ਦੇ ਇਕ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਉਮਾਧਰ ਦਿਵੇਦੀ ਨੇ 23 ਅਕਤੂਬਰ 2021 ਨੂੰ ਬਰਹਟਾ ਮਾਂਝਾ ਵਿੱਚ ਐਮ. ਵੀ. ਆਰ. ਟੀ. ਤੋਂ 1680 ਵਰਗ ਮੀਟਰ ਜ਼ਮੀਨ 39.40 ਲੱਖ ਰੁਪਏ ਵਿਚ ਲਈ ਹੈ।
6. ਅਯੁੱਧਿਆ ਵਿਧਾਨ ਸਭਾ ਤੋਂ ਵਿਧਾਇਕ ਵੇਦ ਪ੍ਰਕਾਸ਼ ਗੁਪਤਾ ਦੇ ਭਤੀਜੇ ਤਰੁਣ ਮਿੱਤਲ ਨੇ 21 ਨਵੰਬਰ, 2019 ਨੂੰ ਬਰਹਟਾ ਮਾਂਝਾ ਵਿਚ ਰੇਣੂ ਸਿੰਘ ਅਤੇ ਸੀਮਾ ਸੋਨੀ ਤੋਂ 1.15 ਕਰੋੜ ਰੁਪਏ ਵਿਚ 5174 ਵਰਗ ਮੀਟਰ ਜ਼ਮੀਨ ਖਰੀਦੀ ਸੀ। ਉਸ ਨੇ 29 ਦਸੰਬਰ, 2020 ਨੂੰ ਮੰਦਰ ਵਾਲੀ ਜਗ੍ਹਾ ਤੋਂ ਲਗਭਗ 5 ਕਿਲੋਮੀਟਰ ਦੂਰ ਸਰਯੂ ਨਦੀ ਦੇ ਪਾਰ ਜਗਦੰਬਾ ਸਿੰਘ ਅਤੇ ਜੌਨੰਦਨ ਸਿੰਘ ਤੋਂ 4 ਕਰੋੜ ਰੁਪਏ ਵਿੱਚ 14,860 ਵਰਗ ਮੀਟਰ ਜ਼ਮੀਨ ਖਰੀਦੀ ਹੈ।
ਇਹ ਵੀ ਪੜ੍ਹੋ: 60 ਫ਼ੀਸਦੀ ਤੋਂ ਵੱਧ ਆਬਾਦੀ ਦਾ ਟੀਕਾਕਰਨ ਹੋਇਆ, ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰ ਕਿਹਾ- ‘ਵਧਾਈ ਭਾਰਤ
7. ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ 18 ਸਤੰਬਰ 2019 ਨੂੰ ਹਰੀਸ਼ ਕੁਮਾਰ ਤੋਂ 1480 ਵਰਗ ਮੀਟਰ ਜ਼ਮੀਨ 30 ਲੱਖ ਰੁਪਏ ਵਿਚ ਲਈ। ਯਾਨੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਦੋ ਮਹੀਨੇ ਪਹਿਲਾਂ। 9 ਜੁਲਾਈ, 2018 ਨੂੰ, ਪਰਮਹੰਸ ਸਿੱਖਿਆ ਸਿਖਲਾਈ ਮਹਾਵਿਦਿਆਲਿਆ ਦੇ ਮੈਨੇਜਰ ਵਜੋਂ, ਉਸ ਨੇ ਰਮੇਸ਼ ਤੋਂ "ਦਾਨ" ਵਜੋਂ ਅਯੁੱਧਿਆ ਦੇ ਕਾਜ਼ੀਪੁਰ ਚਿਤਵਨ ਵਿਚ 2,530 ਵਰਗ ਮੀਟਰ ਜ਼ਮੀਨ ਲਈ। ਸਰਕਾਰੀ ਰਿਕਾਰਡ ਵਿਚ ਜ਼ਮੀਨ ਦੀ ਕੀਮਤ 1.01 ਕਰੋੜ ਰੁਪਏ ਹੈ।
8. ਆਯੁਸ਼ ਚੌਧਰੀ ਦੀ ਚਚੇਰੀ ਭੈਣ ਸ਼ੋਭਿਤਾ ਰਾਣੀ, ਜੋ ਅਯੁੱਧਿਆ ਵਿੱਚ SDM ਦਾ ਅਹੁਦਾ ਸੰਭਾਲ ਚੁੱਕੀ ਹੈ, ਨੇ 28 ਮਈ, 2020 ਨੂੰ ਬਿਰੌਲੀ ਵਿਚ ਆਸ਼ਾਰਾਮ ਤੋਂ 5350 ਵਰਗ ਮੀਟਰ ਜ਼ਮੀਨ 17.66 ਲੱਖ ਰੁਪਏ ਵਿੱਚ ਖਰੀਦੀ ਹੈ। 28 ਨਵੰਬਰ, 2019 ਨੂੰ, ਸ਼ੋਭਿਤਾ ਰਾਣੀ ਵਲੋਂ ਚਲਾਏ ਜਾ ਰਹੇ ਆਰਵ ਦਿਸ਼ਾ ਕਮਲਾ ਫਾਊਂਡੇਸ਼ਨ ਨੇ ਦਿਨੇਸ਼ ਕੁਮਾਰ ਤੋਂ 7.24 ਲੱਖ ਰੁਪਏ ਵਿਚ ਅਯੁੱਧਿਆ ਦੇ ਮਲਿਕਪੁਰ ਵਿਚ 1,130 ਵਰਗ ਮੀਟਰ ਜ਼ਮੀਨ ਖਰੀਦੀ।
9. ਸੂਬਾਈ ਪੁਲਸ ਸੇਵਾ ਅਧਿਕਾਰੀ, ਸਰਕਲ ਅਫ਼ਸਰ ਅਰਵਿੰਦ ਚੌਰਸੀਆ, ਜੋ ਹੁਣ ਮੇਰਠ ਵਿੱਚ ਹਨ, ਉਨ੍ਹਾਂ ਦੇ ਸਹੁਰੇ ਸੰਤੋਸ਼ ਕੁਮਾਰ ਚੌਰਸੀਆ ਨੇ 21 ਜੂਨ 2021 ਨੂੰ ਅਯੁੱਧਿਆ ਦੇ ਰਾਮਪੁਰ ਹਲਵਾਰਾ ਉਪਹਾਰ ਪਿੰਡ ਵਿਚ ਭੂਪੇਸ਼ ਕੁਮਾਰ ਤੋਂ 126.48 ਵਰਗ ਮੀਟਰ ਜ਼ਮੀਨ 4 ਲੱਖ ਰੁਪਏ ਵਿਚ ਖਰੀਦੀ ਸੀ। ਫਿਰ 21 ਸਤੰਬਰ 2021 ਨੂੰ ਉਸ ਦੀ ਸੱਸ ਰੰਜਨਾ ਚੌਰਸੀਆ ਨੇ ਕਾਰਖਾਨਾ ਵਿਚ ਭਾਗੀਰਥੀ ਤੋਂ 279.73 ਵਰਗ ਮੀਟਰ ਜ਼ਮੀਨ 20 ਲੱਖ ਰੁਪਏ ਵਿਚ ਖਰੀਦੀ।
10. ਰਾਜ ਸੂਚਨਾ ਕਮਿਸ਼ਨਰ ਹਰਸ਼ਵਰਧਨ ਸ਼ਾਹੀ ਦੀ ਪਤਨੀ ਸੰਗੀਤਾ ਸ਼ਾਹੀ ਅਤੇ ਉਸ ਦੇ ਪੁੱਤਰ ਸਹਿਰਸ਼ ਕੁਮਾਰ ਸ਼ਾਹੀ ਨੇ 18 ਨਵੰਬਰ, 2021 ਨੂੰ ਸਰਾਏਰਾਸੀ ਮਾਂਝਾ ਵਿਚ 929.85 ਵਰਗ ਮੀਟਰ ਜ਼ਮੀਨ ਇੰਦਰ ਪ੍ਰਕਾਸ਼ ਸਿੰਘ ਤੋਂ 15.82 ਲੱਖ ਰੁਪਏ ਵਿਚ ਖਰੀਦੀ ਸੀ।
ਇਹ ਵੀ ਪੜ੍ਹੋ: ਹੁਣ CRPF ਮਹਿਲਾ ਕਮਾਂਡੋ ਦੇ ਹੱਥ ਹੋਵੇਗੀ ਅਮਿਤ ਸ਼ਾਹ, ਸੋਨੀਆ ਤੇ ਮਨਮੋਹਨ ਸਿੰਘ ਦੀ ਸੁਰੱਖਿਆ
11. ਰਾਜ ਓ.ਬੀ.ਸੀ. ਕਮਿਸ਼ਨ ਦੇ ਮੈਂਬਰ ਬਲਰਾਮ ਮੌਰਿਆ ਨੇ 28 ਫਰਵਰੀ, 2020 ਨੂੰ ਗੋਂਡਾ ਦੇ ਮਹੇਸ਼ਪੁਰ 'ਚ ਜਗਦੰਬਾ ਅਤੇ ਤ੍ਰਿਵੇਣੀ ਸਿੰਘ ਤੋਂ 50 ਲੱਖ ਰੁਪਏ ਵਿਚ 9375 ਵਰਗ ਮੀਟਰ ਜ਼ਮੀਨ ਖਰੀਦੀ ਹੈ।
12. ਗਾਂਜਾ ਪਿੰਡ ਦੇ ਲੇਖਾਕਾਰ ਬਦਰੀ ਉਪਾਧਿਆਏ ਦੇ ਪਿਤਾ ਵਸ਼ਿਸ਼ਟ ਨਾਰਾਇਣ ਉਪਾਧਿਆਏ ਨੇ 8 ਮਾਰਚ, 2021 ਨੂੰ ਸ਼ਿਆਮ ਸੁੰਦਰ ਤੋਂ 3.50 ਲੱਖ ਰੁਪਏ ਵਿਚ 116 ਵਰਗ ਮੀਟਰ ਜ਼ਮੀਨ ਖਰੀਦੀ ਹੈ।
13. ਗਾਂਜਾ ਪਿੰਡ ਦੇ ਕਾਨੂੰਗੋ ਸੁਧਾਂਸ਼ੂ ਰੰਜਨ ਦੀ ਪਤਨੀ ਅਦਿਤੀ ਸ਼੍ਰੀਵਾਸਤਵ ਨੇ 8 ਮਾਰਚ, 2021 ਨੂੰ 7.50 ਲੱਖ ਰੁਪਏ ਵਿਚ 270 ਵਰਗ ਮੀਟਰ ਜ਼ਮੀਨ ਖਰੀਦੀ।
14. ਦਿਨੇਸ਼ ਓਝਾ ਭਾਨ ਸਿੰਘ ਦਾ ਪੇਸ਼ਕਾਰ ਹੈ। ਜੋ ਕਿ ਇਕ ਸਹਾਇਕ ਰਿਕਾਰਡ ਅਫਸਰ ਹੈ ਅਤੇ ਐਮ. ਵੀ. ਆਰ. ਟੀ ਦੇ ਖਿਲਾਫ ਕੇਸਾਂ ਦੀ ਸੁਣਵਾਈ ਕਰ ਰਿਹਾ ਹੈ। ਦਿਨੇਸ਼ ਓਝਾ ਦੀ ਬੇਟੀ ਸ਼ਵੇਤਾ ਓਝਾ ਨੇ 15 ਮਾਰਚ 2021 ਨੂੰ ਤਿਹੁਰਾ ਮਾਂਝਾ 'ਚ ਮਹਾਰਾਜਦੀਨ ਤੋਂ 5 ਲੱਖ ਰੁਪਏ 'ਚ 2542 ਵਰਗ ਮੀਟਰ ਜ਼ਮੀਨ ਖਰੀਦੀ ਹੈ। ਇਹ ਪਿੰਡ ਵੀ ਭਾਨ ਸਿੰਘ ਦੇ ਦਾਇਰੇ ਵਿਚ ਆਉਂਦਾ ਹੈ।
ਇਹ ਵੀ ਪੜ੍ਹੋ: ਹੁਣ ਬਲਾਤਕਾਰੀਆਂ ਦੀ ਖੈਰ ਨਹੀਂ, ਮਿਲੇਗੀ ਫਾਂਸੀ ਦੀ ਸਜ਼ਾ, ਇਸ ਸੂਬੇ ਦੀ ਵਿਧਾਨ ਸਭਾ ’ਚ ‘ਸ਼ਕਤੀ ਬਿੱਲ’ ਪੇਸ਼
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
NEXT STORY