ਨਵੀਂ ਦਿੱਲੀ- ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਬੋਰਡ ਵਿਚ ਕੀਤੇ ਗਏ ਸੋਧ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਇਸ ਵਿਚਕਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਰਕਾਰਾਂ ਧਾਰਮਿਕ ਮਸਲਿਆਂ 'ਚ ਦਖਲ ਦੇਣ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ, ਜਿਵੇਂ ਮਹਾਰਾਸ਼ਟਰ ਸਰਕਾਰ ਨੇ ਪੰਜਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ 'ਚ ਦਖਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਪਹਿਲਾਂ 17 ਮੈਂਬਰਾਂ 'ਚ ਸਰਕਾਰ ਦੇ 2 ਮੈਂਬਰ ਹੁੰਦੇ ਸਨ ਉਥੇ ਹੁਣ ਸਰਕਾਰ ਨੇ 12 ਮੈਂਬਰ ਸ਼ਾਮਲ ਕਰ ਲਏ ਹਨ। ਸ਼੍ਰੋਮਣੀ ਕਮੇਟੀ ਦੇ 4 ਮੈਂਬਸ ਸਨ ਜਿਨ੍ਹਾਂ ਨੂੰ ਘਟਾ ਕੇ 2 ਕਰ ਦਿੱਤਾ ਗਿਆ ਹੈ ਅਤੇ ਬੋਰਡ ਵਿਚ ਜਿਹੜੇ ਐੱਮ.ਪੀ. ਸਿੱਖ ਚਿਹਰੇ ਸ਼ਾਮਲ ਹੁੰਦੇ ਸਨ ਉਨ੍ਹਾਂ ਦੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ
ਇਹ ਵੀ ਪੜ੍ਹੋ- ਆ ਗਿਆ 'Luna' ਦਾ ਇਲੈਕਟ੍ਰਿਕ ਅਵਤਾਰ, ਸਿੰਗਲ ਚਾਰਜ 'ਚ ਚੱਲੇਗਾ 110 ਕਿਲੋਮੀਟਰ, ਸਿਰਫ਼ ਇੰਨੀ ਹੈ ਕੀਮਤ
ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਧਰਮਿਕ ਕੰਮਾਂ ਵਿਚ ਦਖਲ ਦੇ ਕੇ ਸਰਕਾਰ ਉਸਨੂੰ ਆਪਣੇ ਕਬਜ਼ੇ ਵਿਚ ਲੈ ਲਵੇ, ਇਹ ਲੋਕਤੰਤਰ ਵਿਚ ਬੇਹੱਦ ਮੰਦਭਾਗੀ ਗੱਲ ਹੈ। ਇਕ ਪਾਸੇ ਸਾਡਾ ਸੰਵਿਧਾਨ ਧਰਮ ਨਿਰਲੇਪ ਹੈ ਪਰ ਜਦੋਂ ਸਰਕਾਰਾਂ ਸਿੱਧੇ ਤੌਰ 'ਤੇ ਧਰਮ ਦੇ ਮਾਮਲੇ 'ਚ ਦਖਲ ਦਿੰਦੀਆਂ ਹਨ ਤਾਂ ਇਸਦੇ ਨਤੀਜੇ ਮਾੜੇ ਨਿਕਲਦੇ ਹਨ। ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਫੈਸਲਾ ਵਾਪਸ ਲਿਆ ਜਾਵੇ। ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਬਹੁਤ ਬੇਚੈਨੀ ਹੈ ਅਤੇ ਭਾਰੀ ਰੋਸ ਹੈ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਸਰਕਾਰ ਨੂੰ ਆਪਣਾ ਇਹ ਫੈਸਲਾ ਬਦਲਕੇ ਹਜ਼ੂਰ ਸਾਹਿਬ ਦੇ ਬੋਰਡ ਨੂੰ ਪਹਿਲਾਂ ਵਾਂਗ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜੰਤਰ-ਮੰਤਰ 'ਚ CM ਕੇਜਰੀਵਾਲ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ, ਬੋਲੇ- ਅਸੀਂ ਇੱਥੇ ਭੀਖ ਮੰਗਣ ਨਹੀਂ ਆਏ
ਸ੍ਰੀ ਹਜ਼ੂਰ ਸਾਹਿਬ ਮਾਮਲੇ 'ਤੇ ਪਰਮਜੀਤ ਸਰਨਾ ਦਾ ਵਿਰੋਧ, ਸਥਾਨਕ ਸਰਕਾਰ ਨੂੰ ਕੀਤੀ ਅਪੀਲ
NEXT STORY