ਪਟਨਾ—ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸ਼ਰਦ ਯਾਦਵ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ 20 ਖੇਤਰੀ ਪਰਿਵਾਰਵਾਦੀ ਪਾਰਟੀਆਂ ਨੂੰ ਕੇਵਲ ਨਕਰਾਤਮਕ ਮੁੱਦਿਆਂ 'ਤੇ ਜੋੜ ਕੇ ਭਾਜਪਾ ਦੇ ਖਿਲਾਫ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਜਿਸ ਕਾਂਗਰਸ ਨੂੰ ਉਹ ਨਾਲ ਲੈ ਕੇ ਚੱਲ ਰਹੇ ਹਨ। ਉਸ ਪਾਰਟੀ ਦੇ ਸ਼ਾਸਨ 'ਚ ਭਾਗਲਪੁਰ 'ਚ ਹੁਣ ਤੱਕ ਸਭ ਤੋਂ ਵੱਡਾ ਦੰਗਾ ਹੋਇਆ ਸੀ। ਹੁਣ ਉਹ ਲਾਲੂ ਪਰਿਵਾਰ ਦੀ ਬੇਨਾਮੀ ਸੰਪਤੀ ਅਤੇ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਵੰਡਣ ਦੀ ਮੁਹਿੰਮ ਚਲਾ ਰਹੇ ਹਨ।
ਉਪ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਲਾਲੂ ਪ੍ਰਸਾਦ ਦੀ ਸੰਗਤ 'ਚ ਆਏ ਇਕ ਸਾਬਕਾ ਮੰਤਰੀ ਨੇ ਗਰੀਬ ਦੇ ਨਾਂ ਗੁੰਮਰਾਹ ਕਰਕੇ ਪਟਨਾ 'ਚ ਆਪਣੇ ਪੁੱਤਰ ਦੀ ਪਾਲੀਟਿਕਲ ਲਾਂਚਿੰਗ ਦਾ ਫਿੱਕਾ ਸ਼ੋਅ ਕੀਤਾ।
ਦੇਹਰਾਦੂਨ: ਯੂ.ਪੀ ਦੀ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ, ਕਈ ਜ਼ਖਮੀ
NEXT STORY