ਨਵੀਂ ਦਿੱਲੀ— ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਸਾਰਿਆਂ ਦੀ ਸਹਿਮਤੀ ਨਾਲ ਉਮੀਦਵਾਰ ਤੈਅ ਕਰਨ ਦੇ ਵਿਰੋਧੀ ਦੀਆਂ ਕੋਸ਼ਿਸ਼ਾਂ ਵਿਚਾਲੇ ਜਦਯੂ ਦੇ ਨੇਤਾ ਸ਼ਰਦ ਯਾਦਵ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਹਾਲਾਂਕਿ 'ਆਪ' ਨੇ ਇਸ ਨੂੰ ਦੋ ਨੇਤਾਵਾਂ ਵਿਚਾਲੇ ਸਧਾਰਾਨ ਮੁਲਾਕਾਤ ਦੱਸਿਆ ਪਰ ਉਮੀਦਵਾਰ ਚੁਣਨ ਦੀ ਦਿਸ਼ਾ 'ਚ ਵਿਰੋਧੀ ਦਲਾਂ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਇਹ ਮੁਲਾਕਾਤ ਅਹਿਮੀਅਤ ਰੱਖਦੀ ਹੈ। ਹਾਲਾਂਕਿ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਰੋਧੀ ਦਲਾਂ ਦੀ ਜਿਹੜੀ ਬੈਠਕ ਬੁਲਾਈ ਸੀ ਉਸ 'ਚ 'ਆਪ' ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।
ਤ੍ਰਿਣਮੁਲ ਪ੍ਰਮੁੱਖ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪਿਛਲੇ ਮਹੀਨੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਪਰ ਦੋਹਾਂ ਧਿਰਾਂ ਨੇ ਕਿਹਾ ਕਿ ਸੀ ਕਿ ਰਾਸ਼ਟਰਪਤੀ ਅਹੁਦੇ ਲਈ ਸਾਰਿਆਂ ਦੀ ਸਹਿਮਤੀ ਨਾਲ ਉਮੀਦਵਾਰ ਚੁਣਨ ਦੇ ਮੁੱਦੇ 'ਤੇ ਕੋਈ ਗੱਲ ਨਹੀਂ ਹੋਈ। ਪੰਜਾਬ 'ਚ 'ਆਪ' ਦੇ 20 ਵਿਧਾਇਕ, ਦਿੱਲੀ 'ਚ 66 ਵਿਧਾਇਕ ਅਤੇ ਲੋਕਸਭਾ 'ਚ 4 ਸੰਸਦ ਹਨ। ਰਾਸ਼ਟਰਪਤੀ ਅਹੁਦੇ ਲਈ ਚੋਣਾਂ 17 ਜੁਲਾਈ ਨੂੰ ਹੋਣਗੀਆਂ।
ਕਤਰ 'ਚ ਮੌਜੂਦ ਗੋਆ ਦੇ ਲੋਕਾਂ ਨੇ ਭਾਰਤ ਤੋਂ ਨਹੀਂ ਮੰਗੀ ਕੋਈ ਮਦਦ : ਕਮਿਸ਼ਨ
NEXT STORY