ਨਵੀਂ ਦਿੱਲੀ (ਭਾਸ਼ਾ)- ਗਲੋਬਲ ਕੈਂਸਰ ਡਾਟਾ ਦੇ ਵਿਸ਼ਲੇਸ਼ਣ ਤੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਭਾਰਤ ’ਚ ਹਰ 5 ’ਚੋਂ 3 ਵਿਅਕਤੀ ਕੈਂਸਰ ਦੇ ਇਲਾਜ ਤੋਂ ਬਾਅਦ ਵੀ ਦਮ ਤੋੜ ਜਾਂਦੇ ਹਨ। ‘ਦਿ ਲੇਸੈਂਟ ਰੀਜਨਲ ਹੈਲਥ ਸਾਊਥ-ਈਸਟ ਏਸ਼ੀਆ’ ਜਰਨਲ ’ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਅਮਰੀਕਾ ’ਚ ਮੌਤ ਦੀ ਦਰ 4 ’ਚੋਂ ਇਕ ਦੇ ਆਸ-ਪਾਸ ਪਾਈ ਗਈ, ਜਦੋਂ ਕਿ ਚੀਨ ’ਚ ਇਹ 2 ’ਚੋਂ ਇਕ ਸੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਇਕ ਅਧਿਐਨ ’ਚ ਪਾਇਆ ਗਿਆ ਕਿ ਭਾਰਤ ਕੈਂਸਰ ਦੀਆਂ ਘਟਨਾਵਾਂ ਦੇ ਮਾਮਲੇ ’ਚ ਚੀਨ ਤੇ ਅਮਰੀਕਾ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਦੁਨੀਆ ’ਚ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ’ਚੋਂ 10 ਫੀਸਦੀ ਤੋਂ ਵੱਧ ਭਾਰਤ ’ਚ ਹੁੰਦੀਆਂ ਹਨ। ਇਹ ਚੀਨ ਤੋਂ ਬਾਅਦ ਦੂਜਾ ਨੰਬਰ ਹੈ।
ਇਹ ਵੀ ਪੜ੍ਹੋ: ਇਸ ਕੁੜੀ ਲਈ ਪਾਣੀ ਬਣਿਆ 'ਤੇਜ਼ਾਬ', ਛੂਹਣ 'ਤੇ ਨਿਕਲ ਆਉਂਦੇ ਨੇ ਧੱਫੜ
ਖੋਜਕਰਤਾਵਾਂ ਨੇ ਗਲੋਬਲ ਕੈਂਸਰ ਅਬਜ਼ਰਵੇਟਰੀ 2022 ਤੇ ਗਲੋਬਲ ਹੈਲਥ ਅਬਜ਼ਰਵੇਟਰੀ ਡਾਟਾਬੇਸ ਦੀ ਵਰਤੋਂ ਕਰਦੇ ਹੋਏ ਪਿਛਲੇ 20 ਸਾਲਾਂ ’ਚ ਭਾਰਤ ’ਚ ਵੱਖ-ਵੱਖ ਉਮਰ ਗਰੁੱਪਾਂ ਤੇ ਲਿੰਗ ਗਰੁਪਾਂ ’ਚ 36 ਕਿਸਮਾਂ ਦੇ ਕੈਂਸਰ ਦੇ ਰੁਝਾਨਾਂ ਦੀ ਜਾਂਚ ਕੀਤੀ। ਭਾਰਤ ’ਚ ਔਰਤਾਂ ਕੈਂਸਰ ਦੇ ਬੇਲੋੜੇ ਮਾਮਲਿਆਂ ਤੋਂ ਪੀੜਤ ਹਨ, ਜਿਨ੍ਹਾਂ ’ਚ ਛਾਤੀ ਦਾ ਕੈਂਸਰ ਸਭ ਤੋਂ ਵੱਧ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਲਗਭਗ 19 ਫੀਸਦੀ ਹੈ। ਮਰਦਾਂ ’ਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਮੂੰਹ ਦਾ ਸੀ, ਜੋ ਨਵੇਂ ਮਾਮਲਿਆਂ ਦਾ 16 ਫੀਸਦੀ ਹੈ।
ਇਹ ਵੀ ਪੜ੍ਹੋ : ਤੁਸੀਂ ਕਿੰਨਾ ਚਿਰ ਜਿਓਗੇ? ਨਹੁੰਆਂ 'ਚ ਲੁਕਿਆ ਹੈ ਤੁਹਾਡੀ ਉਮਰ ਦਾ ਰਾਜ਼, ਇੰਝ ਕਰੋ ਪਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਧਰਤੀ, 5.1 ਮਾਪੀ ਗਈ ਤੀਬਰਤਾ
NEXT STORY