ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਪਾਰਕਿੰਗ ਦੀ ਥਾਂ ਨੂੰ ਲੈ ਕੇ ਝਗੜੇ ਮਗਰੋਂ ਇਕ ਪੱਬ 'ਚ 30 ਸਾਲਾ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਪੁਲਸ ਅਧਿਕਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਉਮੇਸ਼ ਅਤੇ ਪੀੜਤ ਵਿਨੇ ਵਿਚਾਲੇ ਐਤਵਾਰ ਦੀ ਰਾਤ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੇ ਮਗਰੋਂ ਮੁਲਜ਼ਮ ਨੇ ਵਿਨੇ ਨੂੰ ਗੋਲੀ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਜ਼ਖਮੀ ਵਿਨੇ ਨੂੰ ਏਮਜ਼ ਦੇ ਟਰਾਮਾ 'ਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲੋਕਾਂ ਨੇ ਉਮੇਸ਼ ਨੂੰ ਫੜ ਕੇ ਕੁੱਟਮਾਰ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਟੀ. ਵੀ. ਕਲਾਕਾਰ ਬਣਾਉਣ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਜਬਰ-ਜ਼ਨਾਹ
NEXT STORY