ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਕਈ ਮਾਇਨਿਆਂ ਵਿਚ ਸਿੰਘੂ ਸਰਹੱਦ ਹੌਟਸਪਾਟ ਦੇ ਰੂਪ ਵਿਚ ਉੱਭਰੀ ਹੈ। ਸਿੰਘੂ ਸਰਹੱਦ ਬਾਕੀ ਥਾਵਾਂ ਦੇ ਮੁਕਾਬਲੇ ਵਧੇਰੇ ਸੁਰਖੀਆਂ ਵਿਚ ਹੈ। ਉਂਝ ਤਾਂ ਆਪਣੀਆਂ ਮੰਗਾਂ ਅਤੇ ਅਧਿਕਾਰਾਂ ਨੂੰ ਲੈ ਕੇ ਟਿਕਰੀ ਅਤੇ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਚ ਜੋਸ਼ ਦੀ ਕੋਈ ਕਮੀ ਨਹੀਂ ਹੈ ਪਰ ਸਿੰਘੂ ਸਰਹੱਦ ਦੇ ਮੁਕਾਬਲੇ ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਉਪਲੱਬਧ ਸਹੂਲਤਾਂ ਦੀ ਕੁਝ ਕਮੀ ਜ਼ਰੂਰ ਹੈ। ਪ੍ਰਦਰਸ਼ਨ ਦੌਰਾਨ ਲਗਾਤਾਰ ਸੁਰਖੀਆਂ ਵਿਚ ਬਣੇ ਸਿੰਘੂ ਸਰਹੱਦ ’ਤੇ ਬੈਠੇ ਕਿਸਾਨਾਂ ਨੂੰ ਲਗਾਤਾਰ ਮਦਦ ਮਿਲ ਰਹੀ ਹੈ, ਫਿਰ ਚਾਹੇ ਉਹ ਨਕਦੀ ਹੋਵੇ ਜਾਂ ਸਾਜੋ-ਸਾਮਾਨ ਦੇ ਰੂਪ ਵਿਚ।
ਪਿਛਲੇ 21 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਲੋਕਾਂ ਨੇ ਵਿਅਕਤੀਗਤ ਰੂਪ ਨਾਲ ਗੁਰਦੁਆਰਾ ਕਮੇਟੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਇੱਥੇ ਸਹੂਲਤਾਂ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ ਅਤੇ ਤਮਾਮ ਤਰ੍ਹਾਂ ਦੀਆਂ ਤਕਨੀਕੀ ਸਹੂਲਤਾਂ ਵੀ ਜੁਟਾ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਜ਼ਾਰਾਂ ਕਿਸਾਨ ਕੇਂਦਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਬਣਾ ਕੇ ਰੱਖਣ ਦੀ ਗਰੰਟੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰਨ ਵਾਲਿਆਂ ’ਚ ਜ਼ਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਤੋਂ ਹਨ ਪਰ ਹੋਰ ਸੂਬਿਆਂ ਦੇ ਕਿਸਾਨ ਵੀ ਇਸ ਵਿਚ ਹਿੱਸਾ ਲੈ ਰਹੇ ਹਨ। ਕੇਂਦਰ ਸਰਕਾਰ ਆਪਣੇ ਖੇਤੀ ਕਾਨੂੰਨਾਂ ਨੂੰ ਖੇਤੀ ਖੇਤਰ ਵਿਚ ਮਹੱਤਵਪੂਰਨ ਸੁਧਾਰਾਂ ਨੂੰ ਲਾਗੂ ਕਰਨ ਦੇ ਯੋਗ ਦੱਸ ਰਹੀ ਹੈ।
ਸਿੰਘੂ ਸਰਹੱਦ ’ਤੇ 26 ਨਵੰਬਰ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਦੇ ਰਹੇ ਹਨ। ਧਰਨਾ ਦੇ ਰਹੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਪਹਿਲੀ ਪ੍ਰਦਰਸ਼ਨ ਵਾਲੀ ਥਾਂ ਹੈ, ਇਸ ਲਈ ਲੋਕਾਂ ਦਾ ਧਿਆਨ ਇਸ ’ਤੇ ਵਧੇਰੇ ਹੈ। ਟਿਕਰੀ ਅਤੇ ਗਾਜ਼ੀਪੁਰ ਤੋਂ ਪਹਿਲਾਂ ਸਿੰਘੂ ਸਰਹੱਦ ਸੁਰਖੀਆਂ ’ਚ ਆਈ, ਇਸ ਲਈ ਸਾਰੇ ਸੰਗਠਨ ਮਦਦ ਲਈ ਇੱਥੇ ਆ ਰਹੇ ਹਨ ਪਰ ਉਹ ਲੋਕ ਦੂਜੀਆਂ ਸਰਹੱਦਾਂ ’ਤੇ ਵੀ ਅਜਿਹੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਤੁਹਾਨੂੰ ਸਹੂਲਤਾਂ ਜ਼ਿਆਦਾ ਇਸ ਲਈ ਲੱਗ ਰਹੀਆਂ ਹਨ, ਕਿਉਂਕਿ ਇੱਥੇ ਲੋਕਾਂ ਦੀ ਗਿਣਤੀ ਵਧੇਰੇ ਹੈ।
ਇੰਨੀ ਜਿਹੀ ਗੱਲ ਹੈ। ਆਪਣੇ ਅਧਿਕਾਰਾਂ ਲਈ ਲੜਨ ਦੀ ਭਾਵਨਾ ਹਰ ਥਾਂ ਬਰਾਬਰ ਹੈ। ਹਰ ਥਾਂ ਲੰਗਰ ਚੱਲ ਰਹੇ ਹਨ ਅਤੇ ਮੋਬਾਇਲ ਚਾਰਜ ਕਰਨ ਤੋਂ ਲੈ ਕੇ ਡਾਕਟਰੀ ਸਹੂਲਤ ਉਪਲੱਬਧ ਹੈ। ਪ੍ਰਦਰਸ਼ਨ ਵਿਚ ਸ਼ਾਮਲ ਕਈ ਲੋਕਾਂ ਦਾ ਕਹਿਣਾ ਹੈ ਕਿ ਸਿੰਘੂ ਸਰਹੱਦ ’ਤੇ ਸਹੂਲਤਾਂ ਇਸ ਲਈ ਵਧੇਰੇ ਹਨ, ਇਸ ਲਈ ਉਹ ਸੁਰਖੀਆਂ ਵਿਚ ਹਨ।
ਚੀਨੀ ਟੈਲੀਕਾਮ ਕੰਪਨੀਆਂ ’ਤੇ ਜਲਦ ਹੋ ਸਕਦੀ ਹੈ ਸਰਜੀਕਲ ਸਟ੍ਰਾਈਕ
NEXT STORY