helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 02, 2025
EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2...
ਪੰਜਾਬ 'ਚ ਵਜੀਫ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ...
Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਕੁਝ ਇਲਾਕਿਆਂ 'ਚ ਭਾਰਤ ਅਤੇ ਚੀਨ, ਦੋਹਾਂ ਦੇਸ਼ਾਂ ਦੇ ਫ਼ੌਜੀਆਂ ਦੀ ਨਜ਼ਦੀਕ ਤਾਇਨਾਤੀ ਕਰਨ ਕਰ ਕੇ ਫ਼ੌਜ ਮੁਲਾਂਕਣ ਅਨੁਸਾਰ ਹਾਲਾਤ ਕਾਫ਼ੀ ਖ਼ਤਰਨਾਕ ਹਨ। ਹਾਲਾਂਕਿ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਖੇਤਰਾਂ 'ਚ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ 'ਚ ਪੂਰੀ ਤੇਜ਼ੀ ਆਈ ਹੈ। ਜੈਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਉਹ ਅਤੇ ਚੀਨ ਦੇ ਸਾਬਕਾ ਵਿਦੇਸ਼ ਮੰਤਰੀ ਵਾਂਗ ਯੀ ਸਤੰਬਰ 2020 'ਚ ਇਸ ਨੂੰ ਲੈ ਕੇ ਇਕ ਸਿਧਾਂਤਕ ਸਹਿਮਤੀ 'ਤੇ ਪਹੁੰਚੇ ਸਨ ਕਿ ਇਸ ਮੁੱਦੇ ਨੂੰ ਕਿਵੇਂ ਸੁਲਝਾਇਆ ਜਾਵੇ ਅਤੇ ਜਿਸ ਗੱਲ 'ਤੇ ਸਹਿਮਤੀ ਬਣੀ ਸੀ, ਉਸ ਨੂੰ ਚੀਨ ਨੇ ਪੂਰਾ ਕਰਨਾ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਨ੍ਹਾਂ ਸਮੱਸਿਆਵਾਂ ਦਾਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸੰਬੰਧ ਆਮ ਨਹੀਂ ਹੋ ਸਕਦੇ। ਭਾਰਤ ਅਤੇ ਚੀਨ ਦੇ ਫ਼ੌਜੀ ਪੂਰਬੀ ਲੱਦਾਖ 'ਚ ਕੁਝ ਥਾਂਵਾਂ 'ਤੇ ਲਗਭਗ 3 ਸਾਲ ਤੋਂ ਆਹਮਣੇ-ਸਾਹਮਣੇ ਹਨ, ਹਾਲਾਂਕਿ ਦੋਹਾਂ ਪੱਖਾਂ ਨੇ ਵਿਆਪਕ ਕੂਟਨੀਤਕ ਅਤੇ ਫ਼ੌਜ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਫ਼ੌਜੀਾਂ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਜੈਸ਼ੰਕਰ ਨੇ ਕਿਹਾ,''ਮੈਂ ਕਹਾਂਗਾ, ਇਹ ਚੀਨ ਨਾਲ ਸਾਡੇ ਸੰਬੰਧਾਂ 'ਚ ਇਕ ਬਹੁਤ ਚੁਣੌਤੀਪੂਰਨ ਅਤੇ ਅਸਾਧਾਰਨ ਪੜਾਅ ਹੈ। ਮੈਂ ਅਜਿਹਾ ਇਸ ਲਈ ਕਹਿੰਦਾ ਹੈ, ਕਿਉਂਕਿ 1988 ਤੋਂ ਲੈ ਕੇ ਜਦੋਂ ਰਾਜੀਵ ਗਾਂਧੀ ਉੱਥੇ ਗਏ ਸਨ, 2020 ਤੱਕ, ਸਮਝ ਇਹ ਸੀ ਕਿ ਸਰਹੱਦ 'ਤੇ ਸ਼ਾਂਤੀ ਬਣਾਈ ਰੱਖੀ ਜਾਵੇਗੀ।'' ਵਿਦੇਸ਼ ਮੰਤਰੀ ਨੇ ਸਰਹੱਦ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਫ਼ੋਰਸਾਂ ਨੂੰ ਨਹੀਂ ਲਿਆਉਣ ਨੂੰ ਲੈ ਕੇ ਦੋਹਾਂ ਪੱਖਾਂ ਵਿਚਾਲੇ ਹੋਏ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਲਈ ਬਹੁਤ ਵਿਸ਼ੇਸ਼ ਤਰੀਕੇ ਦੀ ਸਮਝ ਅਤੇ ਪ੍ਰੋਟੋਕਾਲ ਵੀ ਬਣਾਏ ਗਏ ਸਨ। ਜੈਸ਼ੰਕਰ ਨੇ ਕਿਹਾ ਕਿ ਚੀਨ ਨੇ 2020 'ਚ ਸਮਝੌਤਿਆਂ ਦੀ ਉਲੰਘਣਾ ਕੀਤੀ ,ਜਿਸ ਦੇ ਨਤੀਜੇ ਗਲਵਾਨ ਘਾਟੀ ਅਤੇ ਹੋਰ ਇਲਾਕਿਆਂ 'ਚ ਦੇਖਣ ਨੂੰ ਮਿਲੇ। ਉਨ੍ਹਾਂ ਕਿਹਾ,''ਅਸੀਂ ਆਪਣੇ ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ, ਅਸੀਂ ਆਪਣੀ ਜ਼ਮੀਨ 'ਤੇ ਡਟੇ ਹਨ ਅਤੇ ਮੇਰੇ ਵਿਚਾਰ ਨਾਲ ਸਥਿਤੀ ਅਜੇ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਅਜਿਹੀਆਂ ਥਾਂਵਾਂ ਹਨ, ਜਿੱਥੇ ਸਾਡੀ ਤਾਇਨਾਤੀ ਬਹੁਤ ਕਰੀਬ ਹੈ ਅਤੇ ਉੱਥੇ ਹਾਲਾਤ ਫ਼ੌਜ ਮੁਲਾਂਕਣ ਦੇ ਲਿਹਾਜ ਨਾਲ ਅਸਲ 'ਚ ਕਾਫ਼ੀ ਖ਼ਤਰਨਾਕ ਹਨ।''
ਮੋਟਾ ਅਨਾਜ ਖ਼ੁਰਾਕ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਕਰ ਸਕਦੈ ਮਦਦ: PM ਮੋਦੀ
Stories You May Like
ਤੂਫਾਨੀ ਪਾਣੀ 'ਚ ਫਸਿਆ ਕਰੂਜ਼ ਜਹਾਜ਼, 16 ਲੋਕ ਜ਼ਖਮੀ
ਰਮਜ਼ਾਨ ਮੌਕੇ ਪਾਕਿਸਤਾਨ 'ਚ ਗੈਸ ਦੀ ਕਿੱਲਤ, ਲੋਕਾਂ ਲਈ ਬਣੀ ਮੁਸੀਬਤ
ਹਮਾਸ ਨੇ ਇਜ਼ਰਾਈਲੀ-ਅਰਜਨਟੀਨੀ ਬੰਧਕ ਦਾ ਨਵਾਂ ਵੀਡੀਓ ਕੀਤਾ ਜਾਰੀ
ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ...
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਨਹੀਂ ਛੱਡੀ ਹਿੰਮਤ, ਆਪਣਾ ਕੰਮ ਖੋਲ੍ਹ ਕੇ...
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗੀ ਵਿਸ਼ਵਵਿਆਪੀ ਮਦਦ
ਗਾਇਕ ਪ੍ਰੀਤ ਹਰਪਾਲ ਦੀ ਫੜਿਆ ਗਿਆ Love Letter, ਵੇਖੋ ਫਿਰ ਕੀ ਹੋਇਆ
ਵੇਪਿੰਗ ਦੀ ਆਦੀ ਬਣੀ ਮਹਿਲਾ ਦੇ ਫੇਫੜੇ ਹੋਏ ਖਰਾਬ, ਡਾਕਟਰਾਂ ਨੇ ਇੰਝ ਬਚਾਈ ਜਾਨ
ਨੀਲ ਪਟੇਲ ਨੂੰ 9 ਮਈ ਨੂੰ ਅਮਰੀਕੀ ਅਦਾਲਤ ਸੁਣਾਏਗੀ ਸਜ਼ਾ
ਅਮਰੀਕੀ ਰਾਸ਼ਟਰਪਤੀ Trump ਦੀ ਸੁਰੱਖਿਆ 'ਚ ਸੰਨ੍ਹ! ਰਿਜ਼ੋਰਟ ਉੱਪਰੋਂ ਲੰਘੇ 3...
ਹੈਜ਼ਾ ਦਾ ਪ੍ਰਕੋਪ, 200 ਤੋਂ ਵੱਧ ਲੋਕਾਂ ਦੀ ਮੌਤ
ਮੀਕਾ ਸਿੰਘ ਨੇ ਮਸ਼ਹੂਰ ਅਦਾਕਾਰਾ 'ਤੇ ਲਾਏ ਗੰਭੀਰ ਦੋਸ਼, ਫੈਨਜ਼ 'ਚ ਮਚੀ ਤਰਥੱਲੀ
ਅਮਰੀਕਾ: ਐਲੋਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਵਿਰੋਧ ਪ੍ਰਦਰਸ਼ਨ
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
'ਯੁੱਧ ਨਸ਼ੇ ਵਿਰੁੱਧ': ਪੰਜਾਬ 'ਚ ਪੁਲਸ ਨੇ ਵੱਡੇ ਪੱਧਰ ’ਤੇ ਚਲਾਈ ਮੁਹਿੰਮ, 290...
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ...
Subscribe Now!