ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਮੈਦਾਨੀ ਇਲਾਕਿਆਂ ਵਿਚ ਸ਼ਨੀਵਾਰ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ। ਸੂਬੇ ਦੀਆਂ ਉੱਚੀਆਂ ਚੋਟੀਆਂ ਬਾਰਾਲਾਚਾ ਤੇ ਰੋਹਤਾਂਗ ਦੱਰੇ ਵਿਚ ਹਲਕੀ ਬਰਫਬਾਰੀ ਦੀ ਸੂਚਨਾ ਹੈ।
ਮਨਾਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਦੁਪਹਿਰ ਬਾਅਦ ਹਲਕਾ ਮੀਂਹ ਦਰਜ ਕੀਤਾ ਗਿਆ। ਉਥੇ ਹੀ ਰਾਜਧਾਨੀ ਸ਼ਿਮਾਲ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵੀ ਸ਼ਾਮ ਸਮੇਂ ਖੂਬ ਬੱਦਲ ਵਰ੍ਹੇ। ਉਪਰੀ ਸ਼ਿਮਲਾ ਦੇ ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋਈ।
ਇਹ ਵੀ ਪੜ੍ਹੋ- ਮੋਦੀ ਅਤੇ ਸ਼ਾਹ ਕਰਦੇ ਸਨ ਕੋਰੋਨਾ ਫੈਲਾਉਣ ਵਾਲੇ ਪ੍ਰੋਗਰਾਮ, ਦੋਵੇਂ ਮਹਾਮਾਰੀ ਲਈ ਜ਼ਿੰਮੇਦਾਰ: ਰਾਹੁਲ ਗਾਂਧੀ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ 10 ਜ਼ਿਲਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਨੇ ਦੱਸਿਅਆ ਕਿ ਪੱਛਮੀ ਪ੍ਰਭਾਵ ਕਾਰਣ ਸੂਬੇ ਵਿਚ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 7 ਮਈ ਤੱਕ ਸੂਬੇ ਵਿਚ ਮੌਸਮ ਦੇ ਮਿਜਾਜ਼ ਖਰਾਬ ਰਹਿਣਗੇ। ਲਾਹੌਲ-ਸਪੀਤੀ ਅਤੇ ਕਿੰਨੌਰ ਨੂੰ ਛੱਡ ਕੇ ਹੋਰਨਾਂ 10 ਜ਼ਿਲਿਆਂ ਵਿਚ 2, 4 ਅਤੇ 5 ਮਈ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਰਹੇਗਾ। ਇਸ ਦੌਰਾਨ ਉਚਾਈ ਵਾਲੇ ਖੇਤਰਾਂ ਵਿਚ ਕਿਤੇ-ਕਿਤੇ ਬਰਫਬਾਰੀ ਹੋਣ ਦਾ ਵੀ ਅਨੁਮਾਨ ਹੈ। ਹਮੀਰਪੁਰ, ਬਿਲਾਸਪੁਰ, ਊਨਾ, ਕਾਂਗੜਾ ਅਤੇ ਮੰਡੀ ਜ਼ਿਲਿਆਂ ਵਿਚ ਬਾਅਦ ਦੁਪਹਿਰ ਤੇਜ਼ ਵਾਛੜਾਂ ਪਈਆਂ।
ਇਸੇ ਤਰ੍ਹਾਂ ਸ਼ਿਮਲਾ ਅਤੇ ਕੁੱਲੂ ਜ਼ਿਲਿਆਂ ਦੇ ਉਪਰੀ ਹਿੱਸਿਆਂ ਵਿਚ ਹੋਈ ਗੜੇਮਾਰੀ ਨਾਲ ਸੇਬਾਂ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਮੌਸਮ ਦੇ ਬਦਲਣ ਨਾਲ ਵੱਧ ਤੋਂ ਵਧ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੁੰਭ ਤੋਂ ਪਰਤੇ 71 ਲੋਕ ਕੋਰੋਨਾ ਪਾਜ਼ੇਟਿਵ, 384 ਲੋਕਾਂ ਨੂੰ ਪ੍ਰਸ਼ਾਸਨ ਨੇ ਕੀਤਾ ਇਕਾਂਤਵਾਸ
NEXT STORY