ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਬਦਲੀ ਹੈ,ਜਿਸ ਕਾਰਨ ਸੂਬੇ ਦੇ ਹੇਠਲੇ ਇਲਾਕਿਆਂ 'ਚ ਬਾਰਿਸ਼ ਅਤੇ ਉੱਪਰਲੇ ਇਲਾਕਿਆਂ 'ਚ ਬਰਫਬਾਰੀ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਸ਼ਿਮਲਾ ਦੇ ਕੁਫਰੀ ਅਤੇ ਨਾਰਕੰਢਾ 'ਚ ਬਰਫਬਾਰੀ ਹੋ ਰਹੀ ਹੈ, ਜਿਸ ਨਾਲ ਠੰਡ ਵੱਧ ਗਈ ਹੈ। ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਅੱਜ ਭਾਵ ਐਤਵਾਰ ਤੋਂ ਹੀ ਬਰਫਬਾਰੀ ਅਤੇ ਬਾਰਿਸ਼ ਜਾਰੀ ਹੈ। ਇਸ ਨਾਲ ਇਲਾਕੇ 'ਚ ਠੰਡ ਵੱਧ ਗਈ ਹੈ। ਕੁੱਲੂ ਜ਼ਿਲਾ ਪ੍ਰਸ਼ਾਸਨ ਨੇ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਕੁੱਲੂ ਜ਼ਿਲੇ 'ਚ ਉੇੱਚੇ ਗ੍ਰਾਮੀਣ ਇਲਾਕਿਆਂ ਦੇ ਲੋਕਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਬਰਫਬਾਰੀ ਕਾਰਨ ਗੱਡੀਆਂ ਸੜਕਾਂ ਤੋਂ ਫਿਸਲ ਰਹੀਆਂ ਹਨ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਦੁਪਹਿਰ ਤੋਂ ਬਾਅਦ ਨਾਰਕੰਢਾ 'ਚ ਬਰਫੀਲਾ ਤੂਫਾਨ ਵੀ ਚੱਲਿਆ। ਜਿਸ ਕਾਰਨ ਖੇਤਰ 'ਚ ਫਿਰ ਤੋਂ ਠੰਡ ਵੱਧ ਗਈ। ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ ਉਪਰਲੇ ਇਲਾਕਿਆਂ 'ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ 'ਚ ਬਾਰਿਸ਼ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ।
ਮੁੱਖ ਮੰਤਰੀ ਊਧਵ ਦੀ ਪਤਨੀ ਰਸ਼ਿਮ ਠਾਕਰੇ ਬਣੀ 'ਸਾਮਨਾ' ਦੀ ਸੰਪਾਦਕ
NEXT STORY