ਨਵੀਂ ਦਿੱਲੀ (ਇੰਟ.)- ਸਰਕਾਰ ਨੇ ਬੀਤੇ ਦਿਨੀਂ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਮੁਤਾਬਕ ਦੇਸ਼ ਦੇ ਕੁਝ ਅੱਤਵਾਦੀ ਗਰੁੱਪ ਆਪਣੇ ਬੁਰੇ ਇਰਾਦਿਆਂ ਨੂੰ ਸਫਲ ਬਣਾਉਣ ਲਈ ਬੱਚਿਆਂ ਦੀ ਭਰਤੀ ਕਰ ਰਹੇ ਹਨ। ਇਨ੍ਹਾਂ ਅੱਤਵਾਦੀ ਗਰੁੱਪਾਂ ਵਿਚ ਨਕਸਲੀਆਂ ਤੋਂ ਇਲਾਵਾ ਜੈਸ਼-ਏ-ਮੁਹੰਮਦ ਅਤੇ ਜੰਮੂ-ਕਸ਼ਮੀਰ ਦੇ ਹਿਜ਼ਬੁਲ ਮੁਜਾਹਿਦੀਨ ਸ਼ਾਮਲ ਹਨ।
ਪ੍ਰਸ਼ਨ ਕਾਲ ਦੌਰਾਨ ਇਸ ਸੂਚਨਾ ਨੂੰ ਸਾਂਝੀ ਕਰਦਿਆਂ ਰਾਜ ਗ੍ਰਹਿ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅੱਤਵਾਦੀਆਂ ਵਲੋਂ ਬੱਚਿਆਂ ਨੂੰ ਮਨੁੱਖੀ ਬੰਬ ਬਣਾਏ ਜਾਣ ਬਾਰੇ ਕੋਈ ਰਿਪੋਰਟ ਨਹੀਂ ਮਿਲੀ। ਇਨ੍ਹਾਂ ਅੱਤਵਾਦੀਆਂ ਵਲੋਂ ਬੱਚਿਆਂ ਨੂੰ ਲੋਭ-ਲੁਭਾਵਨ ਰਾਹੀਂ ਫਸਾਉਣ ਤੋਂ ਰੋਕਣ ਲਈ ਇਸ ਸਮੱਸਿਆ ਬਾਰੇ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਿੰਡਾਂ ਵਿਚ ਅਨੇਕਾਂ ਸਕੀਮਾਂ ਅਰੰਭੀਆਂ ਗਈਆਂ ਹਨ ਜਿਵੇਂ ਸਕੂਲ ਖੋਲ੍ਹਣੇ ਅਤੇ ਹੁਨਰ ਕੇਂਦਰਾਂ ਦੀ ਸਥਾਪਨਾ ਕਰਨੀ ਸ਼ਾਮਲ ਹਨ ਅਤੇ ਇਨ੍ਹਾਂ ਕਦਮਾਂ ਦੇ ਚੁਕਣ ਨਾਲ ਕੁਝ ਸਾਰਥਕ ਨਤੀਜੇ ਆ ਰਹੇ ਹਨ।
ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਵਰਗੇ ਰਾਜਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਕੁਝ ਸਮਾਜ ਵਿਰੋਧੀ ਗਰੁੱਪ ਰਾਜਾਂ ਨੂੰ ਅਸਥਿਰ ਕਰਨ ਲਈ ਆਪਣੇ ਮਨਸੂਬਿਆਂ ਵਿਚ ਕੱਚਿਆਂ ਦੀ ਵਰਤੋਂ ਕਰ ਰਹੇ ਹਨ।
5 ਸੂਬਿਆਂ 'ਚ ਮੀਂਹ ਦਾ ਕਹਿਰ, ਹੁਣ ਤੱਕ 465 ਲੋਕਾਂ ਦੀ ਮੌਤ
NEXT STORY