ਨਵੀਂ ਦਿੱਲੀ : ਸਟੇਟ ਸਲੈਕਸ਼ਨ ਬੋਰਡ ਵੱਲੋਂ ਜੂਨੀਅਰ ਅਸਿਸਟੈਂਟ ਸਮੇਤ ਕੁੱਲ 136 ਅਹੁਦਿਆਂ 'ਤੇ ਨੋਟੀਫਿਕੇਸ਼ਨ ਜ਼ਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇਛੁੱਕ ਅਤੇ ਚਾਹਵਾਨ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਵੇਰਵਾ
ਕੁੱਲ ਅਹੁਦਿਆਂ ਦੀ ਗਿਣਤੀ - 136
ਅਹੁਦੇ ਦਾ ਨਾਂ
ਜੂਨੀਅਰ ਅਸਿਸਟੈਂਟ-125
ਜੂਨੀਅਰ ਸਟੇਨੋਗ੍ਰਾਫਰ- 11
ਸਿੱਖਿਅਕ ਯੋਗਤਾ
- ਜੂਨੀਅਰ ਅਸਿਸਟੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਦੀ ਡਿਗਰੀ ਦੇ ਨਾਲ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ ਕੀਤਾ ਹੋਵੇ।
- ਜੂਨੀਅਰ ਸਟੇਨੋਗ੍ਰਾਫਰ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ ਕੋਰਸ ਕੀਤਾ ਹੋਵੇ। ਇਸ ਤੋਂ ਹਿਲਾਵਾ ਸਟੇਨੋਗ੍ਰਾਫ ਵਿਚ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਘੱਟ ਤੋਂ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 32 ਸਾਲ ਨਿਰਧਾਰਤ ਕੀਤੀ ਗਈ ਹੈ।
ਇਹ ਹਨ ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ : 1 ਜੂਨ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ : 15 ਜੁਲਾਈ 2020
ਅਰਜ਼ੀ ਫੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਸਾਧਾਰਨ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 1,000 ਰੁਪਏ ਜਮ੍ਹਾ ਕਰਨੇ ਹੋਣਗੇ। ਐੱਸ.ਸੀ./ਐੱਸ.ਟੀ./ਪੀ.ਡਬਲਯੂ.ਡੀ. ਵਰਗ ਨੂੰ 500 ਰੁਪਏ ਜਮ੍ਹਾ ਕਰਨੇ ਹੋਣਗੇ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਜ਼ਰੀਏ ਕੀਤੀ ਜਾਏਗੀ।
ਤਨਖ਼ਾਹ
ਇਨ੍ਹਾਂ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਮਹੀਨਾ 8,800 ਰੁਪਏ ਦਿੱਤੇ ਜਾਣਗੇ।
ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਮਹਿਕਮੇ ਦੀ ਵੈੱਬਸਾਈਟ http://www.ssbodisha.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਭਾਰਤ 'ਚ ਇਕ ਦਿਨ 'ਚ ਕੋਰੋਨਾ ਦੇ 20,903 ਮਾਮਲੇ, 6.25 ਲੱਖ ਦੇ ਪਾਰ ਹੋਈ ਮਰੀਜ਼ਾਂ ਦੀ ਗਿਣਤੀ
NEXT STORY