ਅਹਿਮਦਾਬਾਦ– 1 ਜੁਲਾਈ ਨੂੰ ਦੇਸ਼ ਭਰ ’ਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਦਰਅਸਲ ਇਸ ਪਲਾਸਟਿਕ ਨਾਲ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਸਰਕਾਰ ਨੇ ਇਸ ’ਤੇ ਪਾਬੰਦੀ ਲਾਈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਤਮ ਕਰਨ ਮਗਰੋਂ ਹੁਣ ਇਸ ਦਾ ਬਦਲ ਵੀ ਲੱਭ ਲਿਆ ਗਿਆ ਹੈ। ਪਲਾਸਟਿਕ ਦਾ ਬਦਲ ਅਹਿਮਦਾਬਾਦ ਦੇ ਇਕ ਸਟਾਰਟ ਅੱਪ ਨੇ ਲੱਭਿਆ ਹੈ। ਇਸ ਟੀਮ ਨੇ ਗੰਨਾ, ਮੱਕਾ ਅਤੇ ਸ਼ਕਰਕੰਦ ਨਾਲ ਅਜਿਹੀਆਂ ਬੋਤਲਾਂ ਬਣਾਈਆਂ ਹਨ, ਜੋ 6 ਮਹੀਨੇ ’ਚ ਆਪਣੇ ਆਪ ਨਸ਼ਟ ਹੋ ਜਾਣਗੀਆਂ।
ਕੇਂਦਰ ਪ੍ਰਦੂਸ਼ਣ ਬੋਰਡ ਅਤੇ ਗੁਜਰਾਤ ਦੇ ਪ੍ਰਦੂਸ਼ਣ ਬੋਰਡ ਨੇ ਇਸ ਪਲਾਸਟਿਕ ਬਦਲ ਨੂੰ ਮਾਨਤਾ ਵੀ ਦੇ ਦਿੱਤੀ ਹੈ। ਨਿਰਮਾਤਾ ਦਾ ਦਾਅਵਾ ਹੈ ਕਿ ਉਨ੍ਹਾਂ ਵਲੋਂ ਤਿਆਰ ਇਹ ਬੋਤਲਾਂ-ਥੈਲੀਆਂ 180 ਦਿਨਾਂ ’ਚ ਨਸ਼ਟ ਹੋ ਜਾਂਦੀਆਂ ਹਨ। ਇਸ ਉਤਪਾਦ ਨੂੰ ਮੱਕਾ, ਗੰਨਾ ਅਤੇ ਸ਼ਕਰਕੰਦ ਨਾਲ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਅਹਿਮਦਾਬਾਦ ਸਥਿਤ ਇਕ ਹੋਟਲ ਤੋਂ ਇਲਾਵਾ ਦੱਖਣੀ ਭਾਰਤ ਦੀ ਡੇਅਰੀ ਚੇਨ ’ਚ ਕੀਤਾ ਜਾ ਰਿਹਾ ਹੈ।
ਟੀਮ ਨਾਲ ਜੁੜੇ ਨਿਖਿਲ ਕੁਮਾਰ ਨੇ ਦੱਸਿਆ ਕਿ ਸਾਡਾ ਇਹ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਇਕੋਫਰੈਂਡਲੀ ਹੈ। ਉਨ੍ਹਾਂ ਦੱਸਿਆ ਕਿ ਮੈਂ ਪਿਤਾ ਨਾਲ ਮਿਲ ਕੇ ਸਟਾਰਟ ਅੱਪ ਸ਼ੁਰੂ ਕੀਤਾ। ਸਾਡੇ ਵਲੋਂ ਤਿਆਰ ਕੀਤੀਆਂ ਗਈਆਂ ਬੋਤਲਾਂ ਅਤੇ ਥੈਲੀਆਂ ਨੂੰ ਅਹਿਮਦਾਬਾਦ ਦੇ ਕੁਝ ਹੋਟਲ ਤੋਂ ਇਲਾਵਾ ਗਿਫਟ ਸੀਟੀ ਦੀ ਕੈਂਟੀਨ ’ਚ ਇਸਤੇਮਾਲ ’ਚ ਲਿਆ ਜਾ ਰਿਹਾ ਹੈ। ਨਿਖਿਲ ਨੇ ਦੱਸਿਆ ਕਿ ਪਲਾਸਟਿਕ ਦੇ ਮੁਕਾਬਲੇ ਸਾਡੇ ਮਟੀਰੀਅਲ ਦਾ ਵਜ਼ਨ ਘੱਟ ਹੁੰਦਾ ਹੈ, ਇਸ ਲਈ ਉਪਯੋਗਕਰਤਾਵਾਂ ਨੂੰ ਜ਼ਿਆਦਾ ਮਾਲ ਮਿਲਦਾ ਹੈ। ਅਸੀਂ 30 ਮਾਈਕ੍ਰੋਨ ਤੱਕ ਦੇ ਉਤਪਾਦ ਤਿਆਰ ਕਰਦੇ ਹਾਂ। ਇਨ੍ਹਾਂ ਨੂੰ ਜੇਕਰ ਪਸ਼ੂ ਖਾ ਵੀ ਲੈਂਦੇ ਹਨ, ਤਾਂ ਉਹ ਉਨ੍ਹਾਂ ਲਈ ਹਾਨੀਕਾਰਕ ਨਹੀਂ ਹੋਣਗੇ। ਉਹ ਉਤਪਾਦ ਤਿਆਰ ਕਰਨ ਲਈ ਕੱਚਾ ਮਾਲ ਦੱਖਣੀ ਅਫਰੀਕਾ ਤੋਂ ਮੰਗਵਾਉਂਦੇ ਹਨ।
ਸਿੰਧੀਆ ਨੇ ਸੰਭਾਲਿਆ ਇਸਪਾਤ ਮੰਤਰਾਲੇ ਦਾ ਵਾਧੂ ਚਾਰਜ ਸੰਭਾਲਿਆ
NEXT STORY