ਨੈਸ਼ਨਲ ਡੈਸਕ : ਗੋਰਖਪੁਰ 'ਚ NEET ਦੀ ਤਿਆਰੀ ਕਰ ਰਿਹਾ ਵਿਦਿਆਰਥੀ ਹਤਿਆਰਬੰਦ ਤਸਕਰਾਂ ਦਾ ਸ਼ਿਕਾਰ ਬਣ ਗਿਆ। ਸੋਮਵਾਰ ਅੱਧੀ ਰਾਤ ਪਿਪਰਾਇਚ ਥਾਣਾ ਖੇਤਰ ਦੇ ਜੰਗਲਧੂਸੜ ਪਿੰਡ 'ਚ ਇਹ ਖੌਫਨਾਕ ਘਟਨਾ ਵਾਪਰੀ, ਜਦੋਂ ਪਸ਼ੂ ਚੋਰੀ ਕਰਨ ਆਏ ਤਸਕਰਾਂ ਨੇ 19 ਸਾਲਾ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਦੀਪਕ ਗੁਪਤਾ ਦੇ ਰੂਪ ਵਿੱਚ ਹੋਈ ਹੈ, ਜੋ ਮੈਡੀਕਲ ਦੀ ਤਿਆਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ...ਵਿਧਾਇਕਾਂ 'ਤੇ ਮਿਹਰਬਾਨ ਹੋਈ ਸਰਕਾਰ ! ਕਾਰ ਤੇ ਫਲੈਟ ਖਰੀਦਣ ਲਈ ਦੇਵੇਗੀ 1 ਕਰੋੜ...
ਘਟਨਾ ਅੱਧੀ ਰਾਤ ਕਰੀਬ 12:30 ਵਜੇ ਵਾਪਰੀ। ਤਿੰਨ ਗੱਡੀਆਂ 'ਚ ਆਏ ਤਸਕਰ ਪਸ਼ੂਆਂ ਨੂੰ ਖੋਲ੍ਹ ਰਹੇ ਸਨ ਕਿ ਪਿੰਡ ਵਾਲਿਆਂ ਨੇ ਰੋਲ਼ਾ ਪਾ ਦਿੱਤਾ। ਇਸ ਦੌਰਾਨ ਦੀਪਕ ਵੀ ਬਾਹਰ ਨਿਕਲਿਆ ਅਤੇ ਤਸਕਰਾਂ ਦਾ ਪਿੱਛਾ ਕਰਨ ਲੱਗਾ। ਤਸਕਰਾਂ ਨੇ ਉਸ ਨੂੰ ਫੜ ਕੇ ਜ਼ਬਰਦਸਤੀ ਗੱਡੀ 'ਚ ਬਿਠਾ ਲਿਆ ਅਤੇ ਇੱਕ ਘੰਟੇ ਤੱਕ ਇੱਧਰ-ਉੱਧਰ ਘੁਮਾਉਣ ਤੋਂ ਬਾਅਦ ਉਸਦੇ ਮੂੰਹ 'ਚ ਗੋਲੀ ਮਾਰ ਕੇ ਮਾਰ ਦਿੱਤਾ। ਉਸਦੀ ਲਾਸ਼ ਸਰੈਆ ਪਿੰਡ ਦੇ ਨੇੜੇ ਸੁੱਟ ਦਿੱਤੀ ਗਈ।
ਇਹ ਵੀ ਪੜ੍ਹੋ...ਹਿਮਾਚਲ 'ਚ ਬਾਰਿਸ਼ ਦੀ ਕਹਿਰ ! ਸ਼ਿਮਲਾ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕੀ ਸੜਕਾਂ ਬੰਦ, ਕਈ ਵਾਹਨ ਦੱਬੇ
ਘਟਨਾ ਤੋਂ ਬਾਅਦ ਪਿੰਡ ਵਿੱਚ ਗੁੱਸੇ ਦੀ ਲਹਿਰ ਦੌੜ ਪਈ। ਭੀੜ ਨੇ ਤਸਕਰਾਂ ਦੀ ਇੱਕ ਗੱਡੀ ਨੂੰ ਕਾਬੂ ਕਰ ਕੇ ਅੱਗ ਦੇ ਹਵਾਲੇ ਕਰ ਦਿੱਤਾ, ਜਦਕਿ ਹੋਰ ਤਸਕਰ ਮੌਕੇ ਤੋਂ ਭੱਜ ਨਿਕਲੇ। ਪਿੰਡ ਵਾਲੀਆਂ ਨੇ ਇੱਕ ਤਸਕਰ ਦਾ ਕੁੱਟ-ਕੁੱਟ ਬੁਰਾ ਹਾਲ ਕਰ ਦਿੱਤਾ।

ਮੰਗਲਵਾਰ ਸਵੇਰੇ ਹੱਤਿਆ ਦੇ ਵਿਰੋਧ 'ਚ ਲੋਕਾਂ ਨੇ ਗੋਰਖਪੁਰ-ਪਿਪਰਾਇਚ ਰੋਡ ਜਾਮ ਕਰ ਦਿੱਤਾ। ਸਥਿਤੀ ਕਾਬੂ ਕਰਨ ਲਈ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਤ ਤਣਾਊਪਰਨ ਰਹੇ ਅਤੇ ਪੁਲਿਸ ਨੇ ਇਲਾਕੇ ਵਿੱਚ ਭਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ। ਪ੍ਰਸ਼ਾਸਨ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨਰਿੰਦਰ ਮੋਦੀ ਦੇ ਜਨਮਦਿਨ 'ਤੇ ਭਾਜਪਾ ਨੇ ਕੀਤੀਆਂ ਵਿਸ਼ੇਸ਼ ਤਿਆਰੀਆਂ
NEXT STORY