ਗੈਰਸੈਂਣ— ਉਤਰਾਖੰਡ 'ਚ ਗੜਵਲ ਅਤੇ ਕੁਮਾਊਂ ਮੰਡਲਾਂ ਵਿਚਕਾਰ ਚਮੋਲੀ ਜ਼ਿਲੇ ਸਥਿਤ ਗੈਰਸੈਂਣ ਨੂੰ ਉਤਰਾਖੰਡ ਰਾਜ ਦੀ ਸਥਾਈ ਰਾਜਧਾਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਹੋਰ ਤੇਜ਼ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਗੈਰਸੈਂਣ ਦੇ ਭਰਾੜੀਸੈਂਣ 'ਚ ਨਵੀਂ ਬਣੀ ਵਿਧਾਨਸਭਾ 'ਚ ਇੰਨੀ ਦਿਨੀਂ ਬਜਟ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਦਾ ਵੀਰਵਾਰ ਨੂੰ ਤੀਜਾ ਦਿਨ ਸੀ। ਗੈਰਸੈਂਣ ਨੂੰ ਰਾਜਧਾਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਰਾਜ 'ਚ ਕਈ ਸਥਾਨਾਂ 'ਤੇ ਅੰਦੋਲਨ ਚੱਲ ਰਹੇ ਹਨ। ਗੈਰਸੈਂਣ 'ਚ ਵਪਾਰ ਮੰਡਲ ਦੇ ਖਜ਼ਾਨਾ ਅਫਸਰ ਰਣਜੀਤ ਸ਼ਾਹ ਅਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਮਹਾਵੀਰ ਪੁੰਡੀਰ ਪਿਛਲੇ 3 ਦਿਨ ਤੋਂ ਧਰਨੇ 'ਤੇ ਬੈਠੇ ਹਨ।
ਰਾਜਧਾਨੀ ਅੰਦੋਲਨ ਨੂੰ ਗਤੀ ਦੇਣ ਅਤੇ ਦੋਹਾਂ ਧਰਨ ਕਰਨ ਵਾਲਿਆਂ ਦੇ ਸਮਰਥਨ 'ਚ ਵੀਰਵਾਰ ਨੂੰ ਗੈਰਸੈਂਣ ਵਪਾਰ ਮੰਡਲ ਅਤੇ ਟੈਕਸੀ ਯੂਨੀਅਨ ਵੱਲੋਂ 12 ਘੰਟੇ ਤੱਕ ਗੈਰਸੈਂਣ ਬੰਦ ਅਤੇ ਚੱਕਾ ਜ਼ਾਮ ਕੀਤਾ। ਇਸ 'ਤੇ ਵੀਰਵਾਰ ਸਵੇਰੇ ਤੋਂ ਹੀ ਅੰਦੋਲਨਕਾਰੀ ਸੜਕਾਂ 'ਤੇ ਉਤਰ ਆਏ। ਗੈਰਸੈਂਣ ਅਤੇ ਮੇਹਲਚੌਰੀ ਸਮੇਤ ਆਸਪਾਸ ਦੀਆਂ ਸਾਰੀਆਂ ਵਪਾਰ ਦੁਕਾਨਾਂ, ਸਕੂਲ, ਬੈਂਕ, ਸਰਕਾਰੀ, ਗੈਰ ਸਰਕਾਰੀ ਸੰਸਥਾਨ ਬੰਦ ਹਨ। ਗੈਰਸੈਂਣ 'ਚ ਵੱਡੀ ਸੰਖਿਆ 'ਚ ਜੁੱਟੇ ਵਪਾਰੀਆਂ, ਟੈਕਸੀ ਸੰਚਾਲਕਾਂ ਸਮੇਤ ਰਾਜਧਾਨੀ ਸਮਰਥਨ ਅੰਦੋਨਕਾਰੀਆਂ ਨੇ ਜਲੂਸ ਕੱਢਿਆ।
ਪ੍ਰਦਰਸ਼ਨਕਾਰੀਆਂ ਦੇ ਜ਼ਾਮ ਲਗਾ ਦੇਣ ਤੋਂ ਗੜਵਾਲ ਅਤੇ ਕੁਮਾਊਂ ਮੰਡਲ ਨੂੰ ਜੋੜਨ ਵਾਲੀ ਲਾਈਨ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਘੰਟਿਆਂ ਚਲੇ ਜ਼ਾਮ ਕਾਰਨ ਲੋਕਾਂ ਨੂੰ ਆਵਾਜਾਈ 'ਚ ਮੁਸ਼ਕਲ ਹੋਈ।
ਬਲੀਦਾਨ ਦਿਵਸ ਅੱਜ : ਇਨ੍ਹਾਂ ਕ੍ਰਾਂਤੀਕਾਰੀ ਸ਼ਹੀਦਾਂ ਕੋਲੋਂ ਡਰਨ ਲੱਗ ਗਈ ਸੀ ਅੰਗਰੇਜ਼ ਸਰਕਾਰ
NEXT STORY