ਨਵੀਂ ਦਿੱਲੀ— ਜੇ ਤੁਸੀਂ ਸੋਚਦੇ ਹੋ ਕਿ ਫਰੂਟ ਜੂਸ ਹੈਲਦੀ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਤੁਹਾਡੀ ਸਿਹਤ ਬਣੀ ਰਹੇਗੀ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਹ ਸੋਚ ਪੂਰੀ ਤਰ੍ਹਾਂ ਗਲਤ ਹੈ। ਕੋਲਾ, ਸੋਡਾ ਵਾਲੀ ਡ੍ਰਿੰਕ ਜਾਂ ਲੇਮੇਨੇਡ ਤੁਹਾਡੀ ਸਿਹਤ ਨੂੰ ਜਿੰਨਾ ਨੁਕਸਾਨ ਪਹੁੰਚਾਉਂਦੇ ਹਨ, ਉਸ ਤੋਂ ਕਿਤੇ ਜ਼ਿਆਦਾ ਸਿਹਤ ਲਈ ਨੁਕਸਾਨਦੇਹ ਹੈ ਫਰੂਟ ਜੂਸ। ਖੋਜ ਦੀ ਮੰਨੀਏ ਤਾਂ ਫਰੂਟ ਜੂਸ ਦੇ ਸੇਵਨ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਹਾਲ ਹੀ 'ਚ ਹੋਈ ਇਕ ਨਵੀਂ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅਜਿਹੇ ਲੋਕ ਜੋ ਬਹੁਤ ਜ਼ਿਆਦਾ ਸ਼ੂਗਰ ਡ੍ਰਿੰਕਸ ਅਤੇ ਫਰੂਟ ਜੂਸ ਦਾ ਸੇਵਨ ਕਰਦੇ ਹਨ, ਉਨ੍ਹਾਂ 'ਚੋਂ ਕਿਸੇ ਵੀ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਮਾਹਿਰਾਂ ਦੀ ਮੰਨੀਏ ਤਾਂ ਇਹ ਸਟੱਡੀ ਬੇਹੱਦ ਅਹਿਮ ਹੈ, ਬਾਵਜੂਦ ਇਸ ਦੇ ਹਰ ਦਿਨ 150 ਐੱਮ.ਐੱਲ. ਗਲਾਸ ਵਾਲੇ ਫਰੂਟ ਜੂਸ ਦਾ ਸੇਵਨ ਕਰਨ ਨਾਲ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਹਾਲਾਂਕਿ ਬਹੁਤ ਜ਼ਿਆਦਾ ਫਰੂਟ ਜੂਸ ਦਾ ਸੇਵਨ ਕਰਨ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 24 ਫੀਸਦੀ ਵੱਧ ਜਾਂਦਾ ਹੈ। ਉਥੇ ਹੀ ਸੋਡਾ ਵਾਲੇ ਸ਼ੂਗਰ ਡ੍ਰਿੰਕਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 11 ਫੀਸਦੀ ਵੱਧ ਜਾਂਦਾ ਹੈ।
ਮਹਾਰਾਸ਼ਟਰ : ਭਿਆਨਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ
NEXT STORY