ਨੈਸ਼ਨਲ ਡੈਸਕ— ਸੁਕਮਾ 'ਚ ਨਕਸਲੀਆਂ ਦੀ ਬਾਰੂਦੀ ਸੁਰੰਗ ਵਿਸਫੋਟ 'ਚ ਸੀ. ਆਰ. ਪੀ. ਐੱਫ. ਦੇ 9 ਜਵਾਨ ਸ਼ਹੀਦ ਹੋ ਗਏ। ਇਸ ਹਮਲੇ 'ਚ ਮਾਰੇ ਗਏ ਜਵਾਨਾਂ 'ਚੋਂ ਮੱਧ ਪ੍ਰਦੇਸ਼ ਦੇ ਜਵਾਨ ਵੀ ਸ਼ਾਮਲ ਸਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਨਾਲ ਹੀ ਸਰਕਾਰ ਵਲੋਂ ਪਰਿਵਾਰਕ ਮੈਂਬਰਾਂ ਨੂੰ ਘਰ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਜ਼ਿਲੇ ਦੇ ਸੁਕਮਾ 'ਚ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਐਂਟੀ ਲੈਂਡਮਾਈਨ ਵਾਹਨ ਨੂੰ ਆਈ. ਈ. ਡੀ. ਬਲਾਸਟ ਕਰ ਕੇ ਉਡਾ ਦਿੱਤਾ ਸੀ। ਇਸ ਹਮਲੇ 'ਚ ਸੀ. ਆਰ. ਪੀ. ਐਫ. 212 ਵੀਂ ਬਟਾਲੀਅਨ ਦੇ 9 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 4 ਗੰਭੀਰ ਰੂਪ 'ਚ ਜ਼ਖਮੀ ਹੋਏ ਹਨ।
ਜ਼ਖਮੀਆਂ ਨੂੰ ਏਅਰ ਲਿਫਟ ਰਾਹੀਂ ਇਲਾਜ ਲਈ ਰਾਏਪੁਰ ਭੇਜਿਆ ਗਿਆ। ਮੰਗਲਵਾਰ ਸਵੇਰੇ ਇਹ ਸਾਰੇ ਜਵਾਨ ਪੈਟ੍ਰੋਲਿੰਗ 'ਤੇ ਨਿਕਲੇ ਸਨ, ਜਿਸ ਦੌਰਾਨ ਉਨ੍ਹਾਂ ਦੇ ਵਾਹਨ ਨਕਸਲੀਆਂ ਦੇ ਵਿਛਾਏ ਹੋਏ ਲੈਂਡ ਮਾਈਨ ਦੀ ਚਪੇਟ 'ਚ ਆ ਗਏ ਅਤੇ ਉਸ 'ਚ ਧਮਾਕਾ ਹੋ ਗਿਆ।
ਵਿਆਹ ਤੋਂ 6 ਦਿਨ ਬਾਅਦ ਹੀ ਪਤਨੀ ਦਾ ਕਰਵਾਇਆ ਪ੍ਰੇਮੀ ਨਾਲ ਵਿਆਹ
NEXT STORY