ਨਵੀਂ ਦਿੱਲੀ— ਸੁਨੰਦਾ ਪੁਸ਼ਕਰ ਕਤਲ ਕੇਸ 'ਚ ਦੋਸ਼ੀ ਸ਼ਸ਼ੀ ਥਰੂਰ ਨੇ ਦਿੱਲੀ ਦੇ ਪਟਿਆਲਾ ਕੋਰਟ 'ਚ ਅੰਤਰਿਮ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ। ਇਸ 'ਤੇ ਕੋਰਟ ਨੇ ਦਿੱਲੀ ਪੁਲਸ ਨੂੰ ਨੋਟਿਸ ਭੇਜਿਆ ਹੈ। ਸ਼ਸ਼ੀ ਥਰੂਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ।
ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਸ਼ਸ਼ੀ ਥਰੂਰ ਦੇ ਵਕੀਲ ਦਾ ਕਹਿਣਾ ਹੈ ਕਿ ਸਪੈਸ਼ਲ ਐਸ.ਆਈ.ਟੀ ਟੀਮ ਨੇ ਸਪਸ਼ਟ ਰੂਪ ਤੋਂ ਚਾਰਜਸ਼ੀਟ 'ਚ ਕਿਹਾ ਕਿ ਜਾਂਚ ਖਤਮ ਹੋ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਨਹੀਂ ਕੀਤੀ ਜਾਵੇਗੀ। ਇਸ 'ਚ ਕਾਨੂੰਨੀ ਰੂਪ ਤੋਂ ਸਾਫ ਹੈ ਕਿ ਚਾਰਜਸ਼ੀਟ ਬਿਨਾਂ ਗ੍ਰਿਫਤਾਰੀ ਦੇ ਦਾਇਰ ਕੀਤੀ ਜਾਵੇਗੀ।
ਕੋਰਟ ਵੱਲੋਂ ਸੁਨੰਦਾ ਪੁਸ਼ਕਰ ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਦੋਸ਼ੀ ਬਣਾਏ ਗਏ ਸ਼ਸ਼ੀ ਥਰੂਰ ਨੇ ਇਸ ਨੂੰ ਬੇਬੁਨਿਆਦ ਅਤੇ ਆਧਾਰਹੀਣ ਦੱਸਿਆ ਸੀ। ਥਰੂਰ ਨੇ ਆਪਣੀ ਸਫਾਈ 'ਚ ਇਕ ਪੱਤਰ ਵੀ ਜਾਰੀ ਕੀਤਾ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਮੇਰੇ 'ਤੇ ਜੋ ਵੀ ਦੋਸ਼ ਲੱਗੇ ਹਨ ਉਹ ਗਲਤ ਹਨ।
ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਦਿੱਲੀ ਪੁਲਸ ਦੀ ਚਾਰਜਸ਼ੀਟ 'ਚ ਦੋਸ਼ੀ ਬਣਾਏ ਗਏ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਸ਼ਸ਼ੀ ਥਰੂਰ ਨੂੰ 7 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਮਾਨਸਰੋਵਰ ਯਾਤਰਾ: 1500 'ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ
NEXT STORY