ਨਵੀਂ ਦਿੱਲੀ (ਏਜੰਸੀ)- ਬਿਹਾਰ ’ਚ 25 ਜੁਲਾਈ ਨੂੰ ਬੰਦ ਅਤੇ ‘ਜੰਤਰ-ਮੰਤਰ’ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਬਿਹਾਰ ਪੁਲਸ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਖਲ ਕੀਤਾ ਹੈ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਸਿਵਾਨ ’ਚ ਭੀੜ ’ਚ ਫਸਣ ਤੋਂ ਬਾਅਦ ਜ਼ਿਲਾ ਇੰਟੈਲੀਜੈਂਸ ਯੂਨਿਟ ਦੇ ਇਕ ਕਾਂਸਟੇਬਲ ਨੇ ਆਪਣੀ ਏ. ਕੇ.-47 ਰਾਈਫਲ ਤੋਂ ਹਵਾ ’ਚ 4 ਰਾਊਂਡ ਫਾਇਰ ਕੀਤੇ ਸਨ। ਹਾਲਾਂਕਿ ਇਸ ਫਾਇਰਿੰਗ ’ਚ ਕੋਈ ਜ਼ਖਮੀ ਨਹੀਂ ਹੋਇਆ ਸੀ।
ਹਲਫ਼ਨਾਮੇ ’ਚ ਏ. ਡੀ. ਜੀ. ਪੀ. (ਕਾਨੂੰਨ ਵਿਵਸਥਾ) ਕੇ. ਸੁਹਿਤਾ ਅਨੁਪਮ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਮੈਰਵਾ ਰੋਡ ਅਤੇ ਗੋਪਾਲਗੰਜ ਰੋਡ ਤੋਂ ਆਏ ਕੁਝ ਪ੍ਰਦਰਸ਼ਨਕਾਰੀ ਵੀ ਪਥਰਾਅ ’ਚ ਸ਼ਾਮਲ ਹੋ ਗਏ। ਬਿਹਾਰ ਪੁਲਸ ਨੇ ਦੱਸਿਆ ਕਿ ਇਸ ਹਿੰਸਾ ’ਚ ਸਿਵਾਨ ਦੇ ਐੱਸ. ਪੀ., 2 ਐੱਸ. ਡੀ. ਪੀ. ਓ., 2 ਇੰਸਪੈਕਟਰ, 2 ਸਬ-ਇੰਸਪੈਕਟਰ ਅਤੇ 13 ਕਾਂਸਟੇਬਲਾਂ ਸਮੇਤ ਕੁੱਲ 20 ਪੁਲਸ ਮੁਲਾਜ਼ਮ ਜ਼ਖਮੀ ਹੋਏ। ਹਿੰਸਾ ਦੌਰਾਨ ਪੁਲਸ ਦੇ 2 ਵਾਹਨ ਅਤੇ ਵੱਡੀ ਗਿਣਤੀ ’ਚ ਹੋਰਨਾਂ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲਸ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜੋਖਰਾ ਸਾਹਿਬ ਵਿਵਾਦ ਨੂੰ ਹੱਲ ਕਰਨ ਦੀ ਵੱਡੀ ਪਹਿਲ, CM ਸੈਣੀ ਨੂੰ ਮਿਲੇ HSGPC ਦੇ ਨੁਮਾਇੰਦੇ
NEXT STORY